Sant Baba Karam Singh Ji Maharaj Sidhsar Bhikhi Rara Sahib Wale

Gurdwara Kishanpura Sidhsar Bhikhi, Rara Sahib, Ludhiana, 141117
Sant Baba Karam Singh Ji Maharaj Sidhsar Bhikhi Rara Sahib Wale Sant Baba Karam Singh Ji Maharaj Sidhsar Bhikhi Rara Sahib Wale is one of the popular Religious Organization located in Gurdwara Kishanpura Sidhsar Bhikhi, Rara Sahib ,Ludhiana listed under Religious Organization in Ludhiana , Sikh Temple in Ludhiana ,

Contact Details & Working Hours

More about Sant Baba Karam Singh Ji Maharaj Sidhsar Bhikhi Rara Sahib Wale

ਸਤਿਗੁਰੂ ਪ੍ਰਸਾਦਿ ॥
ਸੋ ਭਗਉਤੀ ਜੋ ਭਗਵੰਤੀ ਜਾਣੈ॥ ਗੁਰ ਪਰਸਾਦੀ ਆਪੁ ਪਛਾਣੈ॥ ਧਾਵਤ ਰਾਖੈ ਇਕਤੁ ਘਰਿ ਆਣੈ॥ ਜੀਵਤੁ ਮਰੈ ਹਰਿ ਨਾਮੁ ਵਖਾਣੈ॥
ਐਸਾ ਭਗਉਤੀ ਉਤਮ ਹੋਇ॥ ਨਾਨਕ ਸਚਿ ਸਮਾਵੈ ਸੋਇ॥ (88) ਕੋਟਿ ਮਧੈ ਕੋਈ ਸੰਤ ਦਿਖਾਇਆ॥ ਨਾਨਕੁ ਤਿਨ ਕੈ ਸੰਗਿ ਤਰਾਇਆ॥
ਜੇ ਹੋਵੇ ਭਾਗੁ ਤਾ ਦਰਸਨੁ ਪਾਈਐ॥ ਆਪਿ ਤਰੈ ਸਭੁ ਕੁਟੰਬੁ ਤਰਾਈਐ॥ ਰਹਾਉ ਦੂਜਾ (1348)
ਗੁਰੁ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿ॥ ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨਿ॥30॥ (1416)
ਗੁਰਬਾਣੀ ਦੇ ਹੁਕਮ ਅਨੁਸਾਰ ਕਥਨੀ ਤੇ ਕਰਨੀ ਦੇ ਪੂਰੇ ਐਸੇ ਸਨ ਸ੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ। ਆਪ ਜੀ ਦਾ ਜਨਮ ਪਿੰਡ ਕੌੜੇ ਤਹਿ. ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਮਹਿਤਾ ਚੌਂਕ ਤੋਂ ਹਰਗੋਬਿੰਦਪੁਰਾ ਵਾਲੀ ਸੜਕ ਤੋਂ ਤਕਰੀਬਨ 12 ਕਿਲੋਮੀਟਰ ਤੇ ਮੇਨ ਸੜਕ ਤੋਂ ਲਿੰਕ ਸੜਕ ਤੇ ਤਕਰੀਬਨ 1 ਕਿਲੋਮੀਟਰ ਪਿੱਛੇ ਹਟਕੇ ਹੈ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਜਿਤ ਗੁਰ ਜਾਣਿਆ ਮਾਏ। ਗੁਰਬਾਣੀ ਦੇ ਕਥਨ ਅਨੁਸਾਰ ਪਿਤਾ ਬਾਬਾ ਸ਼ਾਮ ਸਿੰਘ ਦੇ ਗ੍ਰਹਿ ਵਿਖੇ ਧੰਨ ਧੰਨ ਮਾਤਾ ਗੁਰਦੀਪ ਕੌਰ ਜੀ ਦੀ ਕੁੱਖ ਨੂੰ ਭਾਗ ਲਾਏ। ਆਪ ਜੀ ਨੂੰ ਪ੍ਰਭੂ ਭਗਤੀ ਦੀ ਲਗਨ ਜਨਮ ਤੋਂ ਹੀ ਸੀ। ਅਕਾਲ ਪੁਰਖ ਵਾਹਿਗੁਰੂ ਜੀ ਦੀ ਖਿਚ ਦਿਨ ਪ੍ਰਤੀ ਦਿਨ ਵੱਧਦੀ ਗਈ ਪਰ ਕਿੱਥੋਂ ਤੇ ਕਿਸ ਤਰ੍ਹਾਂ ਪ੍ਰਾਪਤੀ ਹੋਵੇ ਇਸੇ ਜੱਦੋ ਜਹਿਦ ਵਿੱਚ ਤਕਰੀਬਨ 12-13 ਸਾਲ ਲੰਘ ਗਏ। ਇੱਕ ਦਿਨ ਖੇਤਾਂ ਵਿੱਚ ਪੱਠੇ ਲੈਣ ਗਏ, ਸਤਿਗੁਰਾਂ ਨੇ ਐਸੀ ਖਿੱਚ ਪਾਈ ਕਿ ਘਰ ਦੀ ਬਜਾਏ ਬਾਬਾ ਬਕਾਲੇ ਵੱਲ ਤੁਰ ਪਏ। ਕੁਝ ਦਿਨ ਆਪ ਇੱਥੇ ਰਹੇ ਫਿਰ ਅੱਗੇ ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਫਿਰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇੱਥੇ ਇੱਕ ਵਿਰਕਤ ਸਾਧੂ ਨਾਲ ਮਿਲਾਪ ਹੋਇਆ। ਇਸ ਮਹਾਤਮਾ ਜੀ ਨੂੰ ਆਪ ਜੀ ਨੇ ਆਪਣੇ ਮੰਤਵ ਦੀ ਪੂਰਤੀ ਲਈ ਬੇਨਤੀ ਕੀਤੀ। ਇਨ੍ਹਾਂ ਨੇ ਆਪ ਜੀ ਦੇ ਮਨ ਦੀ ਵਹਿਬਲਤਾ ਵੇਖ ਆਪ ਜੀ ਨੂੰ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਪਾਸ ਜਾਣ ਦੀ ਸਲਾਹ ਦਿੱਤੀ। ਇੱਥੋਂ ਆਪ ਰੇਰੂ ਸਾਹਿਬ ਹੁੰਦੇ ਹੋਏ ਰਾੜਾ ਸਾਹਿਬ ਪਹੁੰਚੇ। ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਅਤੇ ਨਾਮ ਸਿਮਰਨ ਦੀਆਂ ਜੁਗਤੀਆਂ ਪ੍ਰਾਪਤ ਕੀਤੀਆਂ। ਆਪ ਜੀ ਲੰਗਰ ਦੀ ਸੇਵਾ ਅਤੇ ਖੇਤੀਬਾੜੀ ਦੀ ਸੇਵਾ ਵਿੱਚ ਲੱਗ ਗਏ। ਕੁਝ ਸਮੇਂ ਬਾਅਦ ਆਪ ਜੀ ਨੇ ਗੁਰਬਾਣੀ ਦੀ ਸੰਥਿਆ ਅਤੇ ਗਿਆਨ ਮਾਰਗ ਦੀ ਇੱਛਾ ਸ੍ਰੀ ਮਾਨ ਸੰਤ ਈਸ਼ਰ ਸਿੰਘ ਮਹਾਰਾਜ ਜੀ ਕੋਲ ਪ੍ਰਗਟ ਕੀਤੀ। ਬਾਬਾ ਜੀ ਦੇ ਹੁਕਮ ਅਨੁਸਾਰ ਆਪ ਜੀ ਨੇ 1 ਸਾਲ ਦੇ ਲਗਭਗ ਗਿਆਨੀ ਬਲਬੀਰ ਸਿੰਘ ਜੀ ਸੁਖਨਾ ਛੰਨਾ ਵਾਲਿਆਂ ਪਾਸੋਂ ਵਿੱਦਿਆ ਪ੍ਰਾਪਤ ਕੀਤੀ। ਫਿਰ ਸੰਤ ਅਮੀਰ ਸਿੰਘ ਜੀ ਡੇਰਾ ਸੱਤੋ ਵਾਲੀ ਗਲੀ ਸ੍ਰੀ ਅੰਮ੍ਰਿਤਸਰ ਵਿਖੇ ਗੁਰੁ ਗ੍ਰੰਥ ਸਾਹਿਬ ਜੀ ਦੀ ਅਰਥਾਂ ਸਮੇਤ ਸੰਥਿਆ ਕੀਤੀ ਅਤੇ ਸਮਾਂ ਕੱਢ ਕੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਰਹੇ। ਇੱਥੇ ਹੀ ਆਪ ਜੀ ਦਾ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਨਾਮ ਮੇਲ ਹੋਇਆ ਕਿੳਂਕਿ ਉਹ ਵੀ ਉਸ ਸਮੇਂ ਇਸੇ ਡੇਰੇ ਤੋਂ ਵਿੱਦਿਆ ਪ੍ਰਾਪਤ ਕਰ ਰਹੇ ਸਨ। ਇਸ ਤੋਂ ਉਪਰੰਤ ਗੁਰੂ ਕੀ ਕਾਸ਼ੀ ਸ੍ਰੀ ਦਮਦਮਾ ਸਾਹਿਬ ਗਿਆਨੀ ਚੰਨਣ ਸਿੰਘ ਜੀ ਤੋਂ ਅਰਥਾਂ ਸਹਿਤ ਰਾਜਨੀਤਿਕ ਅਤੇ ਵੇਦਾਂ ਦੇ ਛੋਟੇ ਛੋਟੇ ਗ੍ਰੰਥ ਪੜੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਨਾਲ ਪਾਠ ਕਰਦੇ ਰਹੇ। ਇਸ ਤੋਂ ਬਾਅਦ ਆਪ ਜੀ ਨੇ ਮਹਾਨ ਤਪਸਵੀ ਸੰਤ ਗਿਆਨੀ ਵਰਿਆਮ ਸਿੰਘ ਜੀ ਧੂਰਕੋਟ (ਬਰਨਾਲਾ) ਵਾਲਿਆਂ ਪਾਸੋਂ ਵਿਚਾਰ ਸਾਗਰ ਅਤੇ ਵਿਦਾਂਤ ਦੇ ਗੰ੍ਰਥਾਂ ਦੀ ਵਿੱਦਿਆ ਪ੍ਰਾਪਤ ਕੀਤੀ। ਸ੍ਰੀ ਮਾਨ ਸੰਤ ਗਿਆਨੀ ਵਰਿਆਮ ਸਿੰਘ ਜੀ ਦਾ ਵੀ ਆਪ ਜੀ ਨਾਲ ਬਹੁਤ ਪ੍ਰੇਮ ਸੀ ਅਤੇ ਉਨਾਂ ਤੋਂ ਵੀ ਆਪ ਜੀ ਨੂੰ ਬਖਸ਼ੀਸ਼ਾਂ ਪ੍ਰਾਪਤ ਹੋਈਆਂ। ਇੱਥੋਂ ਆਪ ਜੀ ਨੂੰ ਪਿੰਡ ਜੱਸੜਵਾਲ ਦੀ ਸੰਗਤ ਮਹਾਂਪੁਰਸ਼ ਸੰਤ ਗਿਆਨੀ ਵਰਿਆਮ ਸਿੰਘ ਜੀ ਪਾਸੋਂ ਬੇਨਤੀ ਕਰਕੇ ਲੈ ਗਈ। ਇੱਥੇ ਵੀ ਆਪ ਜੀ ਨੇ ਪਿੰਡ ਵਿਚਲੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਰਤਨ ਕਰਕੇ ਗੁਰੂ ਜਸ ਦਾ ਲਾਹਾ ਖੱਟਦੇ ਰਹੇ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੇ ਰਹੇ। ਆਪ ਜੀ ਰਾਤ ਨੂੰ ਆਰਾਮ ਨਹੀਂ ਸਨ ਕਰਦੇ। ਨੇੜੇ ਇੱਕ ਨਹਿਰ ਦੇ ਕਿਨਾਰੇ ਸਾਰੀ ਸਾਰੀ ਰਾਤ ਪ੍ਰਮੇਸ਼ਰ ਦੀ ਯਾਦ ਵਿੱਚ ਬੈਠੇ ਜਪ ਤਪ ਕਰਦੇ ਰਹਿੰਦੇ ਸਨ। ਅੱਜਕੱਲ ਇੱਥੇ ਆਪ ਜੀ ਦੀ ਯਾਦ ਵਿੱਚ ਗੁਰਦੁਆਰਾ ਚੌਹਟਾ ਸਾਹਿਬ ਸ਼ਿਸ਼ੋਬਤ ਹੈ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ ਅਤੇ ਬੱਚਿਆਂ ਲਈ 10ਵੀਂ ਕਲਾਸ ਤੱਕ ਸਕੂਲ ਵੀ ਖੋਲਿਆ ਗਿਆ। ਜਿੱਥੇ ਗੁਰਬਾਣੀ ਦੀ ਸਿਖਸ਼ਾ ਅਤੇ ਦੁਨਿਆਵੀ ਗਿਆਨ ਦਾ ਪ੍ਰਵਾਹ ਚਲਦਾ ਹੈ। ਇਸ ਸਕੂਲ ਦਾ ਨਾਂ ਦਸ਼ਮੇਸ਼ ਪਬਲਿਕ ਸਕੂਲ ਪਿੰਡ ਜੱਸੜਵਾਲ ਜ਼ਿਲ੍ਹਾ ਸੰਗਰੂਰ ਹੈ। ਇਸ ਤੋਂ ਬਾਅਦ ਆਪ ਜੀ ਫਿਰ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਲ ਸੇਵਾ ਵਿੱਚ ਆ ਗਏ। ਇੱਥੇ ਵੀ ਹਰ ਰੋਜ਼ ਸ਼ਾਮ ਨੂੰ ਸੂਰਜ ਪ੍ਰਕਾਸ਼ ਦੀ ਕਥਾ ਅਤੇ ਕੀਰਤਨ ਕਰਨਾ ਦਿਨੇ ਲੰਗਰ ਖੇਤੀਬਾੜੀ ਦੀ ਸੇਵਾ ਕਰਨੀ। ਆਪ ਜੀ ਦਾ ਸਰੀਰ ਬਹੁਤ ਕਮਾਇਆ ਹੋਇਆ ਸੀ ਅਚਾਨਕ ਬਿਮਾਰ ਹੋ ਗਏ। ਕਾਫੀ ਦਵਾਈਆਂ ਵਗੈਰਾ ਲਈਆਂ ਆਰਾਮ ਨਹੀਂ ਆ ਰਿਹਾ ਸੀ। ਆਪ ਜੀ ਨੇ ਸੋਚਿਆ ਕਿ ਸਰੀਰ ਛੱਡਣ ਵਿੱਚ ਹੀ ਬੇਹਤਰੀ ਹੈ ਪਰ ਵੱਡੇ ਮਹਾਂਪੁਰਸ਼ਾਂ ਨੇ ਕਿਹਾ ਭਾਈ ਤੇਰੇ ਕੋਲੋ ਤਾਂ ਅਸੀਂ ਬਹੁਤ ਕੰਮ ਲੈਣੇ ਹਨ। ਤਕਰੀਬਨ 1 ਸਾਲ ਵਿੱਚ ਆਪ ਜੀ ਠੀਕ ਤਾਂ ਹੋ ਗਏ ਪਰ ਸ਼ੂਗਰ ਹੋ ਗਈ, ਜਿਸ ਕਰਕੇ ਸਰੀਰ ਉਸ ਤਾਵ ਨਹੀਂ ਆ ਸਕਿਆ। ਇਸ ਤੋਂ ਬਾਅਦ ਆਪ ਜੀ ਨੂੰ ਛੋਟੇ ਮਹਾਂਪੁਰਖ ਸੰਤ ਕਿਸ਼ਨ ਸਿੰਘ ਮਹਾਰਾਜ ਜੀ ਨੇ ਸੇਵਾ ਵਿੱਚ ਲੈ ਲਿਆ। ਆਪ ਜੀ ਤੇ ਦੋਹਾਂ ਮਹਾਂਪੁਰਸ਼ਾਂ ਦੀਆਂ ਬਹੁਤ ਖੁਸ਼ੀਆਂ ਸਨ। ਉਨਾਂ ਦੇ ਫਲ ਸਰੂਪ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਏ। ਛੋਟੇ ਮਹਾਂਪੁਰਖ ਆਪਣੇ ਮੁਖਾਰ ਬਿੰਦ ਤੋਂ ਉਸਤਤ ਕਰਦੇ ਹੋਏ ਕਹਿੰਦੇ ਸਨ ਕਿ ਡੇਰੇ ਵਿੱਚ ਸਭ ਤੋਂ ਵੱਧ ਵਿਦਵਾਨ ਤੇ ਸਮਾਧੀ ਵਿੱਚ ਬੈਠਣ ਦਾ ਅਭਿਆਸ ਗਿਆਨੀ ਜੀ ਕੋਲ ਹੈ। ਜ਼ਿਆਦਾ ਬੈਠਣ ਕਰਕੇ ਇਨਾਂ ਨੂੰ ਵੀ ਸਾਡੇ ਤਰਾਂ ਸ਼ੂਗਰ ਹੋ ਗਈ ਹੈ। ਆਪ ਜੀ ਕਈ ਵਾਰ ਦੋਹਾਂ ਮਹਾਂਪੁਰਸ਼ਾਂ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਅਤੇ ਕਥਾ ਕੀਰਤਨ ਰਾਹੀਂ ਨਾਮ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਆਪ ਜੀ ਨੇ ਹਜ਼ਾਰਾਂ ਭੁੱਲੇ-ਭਟਕਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ ਅਤੇ ਸਿੱਖ ਸੰਗਤਾਂ ਨੂੰ ਸਾਹਿਬ ਗੁਰੂ ਗੰ੍ਰਥ ਸਾਹਿਬ ਜੀ ਨਾਲ ਜੋੜਿਆ। ਫਿਰ 1986 ਵਿੱਚ ਛੋਟੇ ਮਹਾਰਾਜ ਜੀ ਦੇ ਹੁਕਮ ਅਨੁਸਾਰ ਪਿੰਡ ਭਿਖੀ-ਖੱਟੜਾ, ਜ਼ਿਲ੍ਹਾ ਲੁਧਿਆਣਾ ਜੋ ਕਿ ਰਾੜਾ ਸਾਹਿਬ ਤੋਂ ਮਲੋਦ ਵਾਲੀ ਸੜਕ ਤੇ ਤਕਰੀਬਨ 2 ਕਿਲੋਮੀਟਰ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਜਿਸ ਦਾ ਨਾਮ ਅੱਜ ਕੱਲ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਭਿਖੀ ਖੱਟੜਾ ਕਰਕੇ ਪ੍ਰਸਿੱਧ ਹੈ ਤੇ ਨਾਲ ਹੀ ਇੱਕ ਸਕੂਲ ਦੀ ਇਮਾਰਤ ਬਣਾਈ ਜਿਸ ਦਾ ਨਾਮ ਸੰਤ ਕਿਸ਼ਨ ਸਿੰਘ ਮੈਮੋਰੀਅਲ ਪਬਲਿਕ ਸਕੂਲ ਹੈ। ਸ਼ੂਗਰ ਕਰਕੇ ਗੁਰਦੇ ਵਿੱਚ ਨੁਕਸ ਵਧ ਗਿਆ। ਆਪ ਜੀ ਨੂੰ ਮੌਜੂਦਾ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਆਪਣਾ ਗੁਰਦਾ ਵੀ ਡੋਨੇਟ ਕੀਤਾ ਪਰ ਸਫਲ ਨਾ ਹੋ ਸਕਿਆ। ਸਿੱਖ ਸੰਗਤਾਂ ਦੇ ਰੋਗਾਂ ਨੂੰ ਕੱਟਣ ਵਾਲੇ, ਲਾ ਇਲਾਜਾਂ ਦੇ ਇਲਾਜ ਕਰਨ ਵਾਲੇ, ਬੇਸਹਾਰਿਆਂ ਨੂੰ ਸਹਾਰਾ ਦੇਣ ਵਾਲੇ, 14 ਜੂਨ 1999 ਨੂੰ ਪੰਜ ਭੂਤਕ ਸਰੀਰ ਤਿਆਗ ਕੇ ਬ੍ਰਹਮ ਲੀਨ ਹੋ ਗਏ। ਇਸ ਸਮੇਂ ਆਪ ਜੀ ਦੀ ਸਰੀਰਕ ਉਮਰ ਤਕਰੀਬਨ 57 ਸਾਲ ਸੀ। ਮਿਤੀ 23 ਜੂਨ 1999 ਨੂੰ ਸੰਤ ਸਮਾਜ ਦੇ ਬਹੁਤ ਵੱਡੇ ਇਕੱਠ ਵਿੱਚ 5 ਦਸਤਾਰਾਂ ਇਕੱਠੀਆਂ ਕਰਕੇ ਰਾੜਾ ਸਾਹਿਬ ਸੰਪਰਦਾ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਸਤਨਾਮ ਸਿੰਘ ਜੀ ਨੂੰ ਸ੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਦੀ ਜਗ੍ਹਾ ਤੇ ਡੇਰੇ ਦੇ ਮੁਖੀ ਥਾਪੇ ਗਏ। ਜਿਨ੍ਹਾਂ ਦੀ ਮਹਾਂਪੁਰਸ਼ਾਂ ਦੇ ਸਰੀਰ ਦੇ ਹੁੰਦਿਆਂ ਹੀ ਬਹੁਤ ਸੇਵਾ ਸੀ। ਇਸ ਸਮੇਂ ਸ੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਡੇਰੇ ਦੇ ਮੁਖੀ ਵੱਲੋਂ ਬਹੁਤ ਚੜਦੀ ਕਲਾ ਵਿੱਚ ਸੇਵਾ ਨਿਭਾ ਰਹੇ ਹਨ। ਸ੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੀ ਸਲਾਨਾ ਬਰਸੀ ਹਰ ਸਾਲ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਭਿਖੀ ਖੱਟੜਾ (ਨੇੜੇ ਰਾੜਾ ਸਾਹਿਬ ਜ਼੍ਹਿਲਾ ਲੁਧਿਆਣਾ) ਵਿਖੇ 12-13-14 ਜੂਨ ਨੂੰ ਹਰ ਸਾਲ ਬੜੀ ਸ਼ਰਧਾ ਪ੍ਰੇਮ ਅਤੇ ਸਤਿਕਾਰ ਸਹਿਤ ਮਨਾਈ ਜਾਂਦੀ ਹੈ। ਇਸ ਅਸਥਾਨ ਤੇ ਹਰ ਮਹੀਨੇ ਦਸਵੀਂ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਜਿਸ ਵਿੱਚ ਨਿਰੋਲ ਬਾਣੀ ਦਾ ਕੀਰਤਨ ਉਪਦੇਸ਼ ਤੇ ਗੁਰੂ ਦਾ ਅਤੁੱਟ ਲੰਗਰ ਵਰਤਦਾ ਹੈ। ਕੀਰਤਨ ਦੀ ਸੇਵਾ ਬਾਬਾ ਭਗਵੰਤ ਸਿੰਘ ਜੀ ਨਿਭਾਉਂਦੇ ਹਨ।

Inline with the guidance given by Gurubani, whatever Shriman Sant Baba Karma Singh Ji Maharaj used to say, he actually did. He was born at village Kaure, Tehsil Batala, District Gurdaspur. The village is situated at a distance of 1.00 km from a link road and 12.00 km away from main road joining Mehta Chowk and Hargobindpura. Blessed is the father, the community and the mother by whom the guru was born. Shrimati Gurdip Kaur, Mother and Shri Baba Sham Singh, fathers were blessed due to his birth which is in line with the contexts of Gurbani. He was keenly interested in worship of God by birth. His quest search of eternal knowledge of the almighty increased day by day.

He strived for 12-13 years to find the place and the ways and means to attain his spiritual good. One day he went to bring fodder from the fields. With grace of God he went to 'Gurdwara Baba Bakal' instead of returning home. He stayed there for a few days. Then he visited 'Gurudwara Khadur Sahib', 'Gurudwara Goindwal Sahib' and 'Darbar Sahib Amritsar' and finally reached 'Anandpur Sahib'. At this place he met a saint having advanced spiritual knowledge. He earnestly requested this saint for attainment of spiritual goal. After assessing his state of mind for quest for spiritual knowledge, the saint suggested him to go to Shriman Sant Baba Isher Singh Ji Maharaj of Rara Sahib. He reached 'Rara Sahib' going via 'Reru Sahib'. He learnt methods of meditation from 'Shriman Sant Isher Singh Ji Maharaj'. He did service in Gurudwara free Kichen and free service of agriculture farming.

After sometime he showed his desire to learn the theme of Gurbani and methods of attaining spiritual knowledge. As per guidelines given by Sant Isher Singh Ji Maharaj, he devoted about 1 year to get education from 'Giani Balbir Singh Ji Sukhna Chhanan Wale'. Then he learnt recitation of Sri Guru Granth Sahib with meanings of words from Sant Amir Singh Ji at 'Dera Sato Wali Gali', Amritsar Sahib. He also devoted his time for free service at Darbar Sahib Amritsar. At this place Giani Mohan Singh Ji Azad met him as Giani Ji has also been getting education at the 'Dera Sato Wali Gali'. After this he learnt from booklets of politics and booklets of 'Vedas' with meanings and he used to recite Shri Guru Granth Sahib with themes. After this he got education from great glorious Sant Giani Waryam Singh Ji Dhurkot (Barnala) learning Holy books as 'Vichar Sagar' and Vedant. Shriman Sant Giani Waryam Singh Ji also had inner affection with him and blessed him in many ways.

From this place, residents of village Jassarwal requested and persuaded Sant Gian Waryam Singh Ji to send him with them and at the Gurdwara Sahib in village Jassarwal, he used to perform 'recitation of Gurbani and singing of Gurbani with musical instruments'. He also made efforts to persuade the followers to worship God. He was not in a habit of resting at night time. He used to sit as the bank of nearby canal and worship God at the night time daily. Now there is Gurdwara "Chohta Sahib" in his memory. There is a 24 hours from kitchen Service. A school for children up to tenth standard has been functioning. Worldly knowledge and spiritual education is imparted in this school. The name of this school is Dashmesh Public School, Village Jassarwal, Distt. Sangrur.

After this he again came to Shriman Sant Baba Ishar Singh Ji Maharaj for service of God. Now he worked in fields in day time for agricultural jobs and he used to perform in the name of recitation of holy book 'Suraj Parkash' and 'singing of gurbani with music' daily in the evening. His body was sturdy but he became ill suddenly. He did not improve even after good medical treatment. He thought it was better to get rid of physical body but Sant Ishar Singh Ji told him that we were yet to get so many jobs done by him. He was cured in a year but suffered from 'DIABETES' due to which he could not gain proper health. Then Sant Kishan Singh Maharaj Ji got his services. He stood blessed by both the saints. He became a 'Braham Giani' with their blessings. Sant Kishan Singh Ji Maharaj used to praise him that he (Sant Baba Karam Singh Ji) was the most learned person and had the capacity to sit in meditation for long time. Due to continuous sittings he was also suffering from 'Diabetes' as I was suffering. He visited various places in India and foreign countries many times and performed recitation of Gurbani and singing with music before the congrigation (gathering of followers). He got the needy person baptized and made the gatherings follow 'Sri Guru Granth Sahib'.

Then as per directions of Sant Kishan Singh Ji Maharaj during 1986, he got a 'Gurdwara Sahib' constructed at village 'Bhikhi – Khatra, Distt. Ludhiana which is situated at the distance of about 2 kilometer from the road joining Rara Sahib to Maloud. Now the name of Gurdwara is famous as 'Gurdwara Kishanpura Sidhsar Bhikhi – Khatra'. He got a building erected for school and the name of school is 'Sant Kishan Singh Memorial Public School, Bhikhi – Khatra, Ludhiana. His kidney-problem aggraved due to diabetes. Even Sant Baba Satnam Singh Ji donated his kidney but it was not successful. He, the healer of diseases of Sikh followers, giver of treatment for chronic diseases, helper of the helpless people, left the physical body made of five elements and merged in God on 14 June, 1999. He was 57 years old at that time. In a large gathering of saint community on 23rd June 1999, as per practice of Rara Sahib Gurdwara, the people of the area got 5 turbans (dastars) and appointed Sant Baba Satnam Singh Ji as head of dera in place Sant Baba Karam Singh Ji Maharaj who had served extensively when the saint was physically existing. Presently Shriman Sant Baba Satnam Singh Ji has been performing service with great enthusiasm as head of the Dera.

The death anniversary (leaving of physical body of five elements by 'Shriman Sant Baba Karam Singh Ji Maharaj') is celebrated with faith love and respect on 12-13-14 June every year at Gurdwara Kishanpura Sidhsar, Bhikhi – Khatra (near Rara Sahib, Distt. Ludhaina). Tenth day of the month (Daswi) is also celebrated every month at this place. The lectures on teachings of Gurbani are delivered on this occasion and Guru Ka Langar is served in abundance.


© 2010-2011 All rights reserved

Map of Sant Baba Karam Singh Ji Maharaj Sidhsar Bhikhi Rara Sahib Wale