Maharaja Jassa Singh Ramgarhia Fort Singhpur

Singhpur Barnala, Dasuya, 144205
Maharaja Jassa Singh Ramgarhia Fort Singhpur Maharaja Jassa Singh Ramgarhia Fort Singhpur is one of the popular Organization located in Singhpur Barnala ,Dasuya listed under Organization in Dasuya ,

Contact Details & Working Hours

More about Maharaja Jassa Singh Ramgarhia Fort Singhpur

ਇਹ ਸਥਾਨ ਸਿੱਖ ਕੋਮ ਦੇ ਮਹਾਨ ਜਰਨੈਲ ਯੋਧੇ, ਰਾਮਗੜ੍ਹੀਆ ਮਿਸਲ ਬਾਨੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਦੁਆਬੇ ਦੀ ਧਰਤੀ ਤੇ ਆਪਣੇ ਇਲਾਕਿਆਂ ਦੀ ਨਿਗਰਾਨੀ ਰੱਖਣ ਲਈ ਇਹ ਕਿਲ੍ਹਾ ਤਾਮੀਰ ਕਰਵਾਇਆ ਸੀ | ਇਹ ਕਿਲ੍ਹਾ ਦਸੁਹੇ ਤੋਂ ਹਾਜੀਪੁਰ ਜਾਣ ਵਾਲੀ ਸੜਕ ਦੇ ਨੇੜੇ ਪਿੰਡ ਸਿੰਘਪੁਰ ਬਰਨਾਲਾ ਵਿੱਚ ਸਥਿਤ ਹੈ | ਉਸ ਸਮੇਂ ਉਸ ਇਲਾਕੇ ਵਿੱਚ ਅਵਾਮ ਕੌਮ ਮੁਸਲਮਾਨ ਸੀ | ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਉਨ੍ਹਾਂ ਨੂੰ ਹਰਾਇਆ ਅਤੇ ਆਪਣੀ ਪ੍ਰਭੂਸਤਾ ਕਾਇਮ ਰੱਖਣ ਲਈ ਇਹ ਕਿਲ੍ਹਾ ਤਾਮੀਰ ਕਰਵਾਇਆ | ਇਸ ਵਿੱਚ ਨਿਗਰਾਨੀ ਲਈ ਸ. ਨਿਹਾਲ ਸਿੰਘ ਅਤੇ ਸ. ਵਾਜੀਰ ਸਿੰਘ ਨਾਮੀ ਯੋਧਿਆਂ ਨੂੰ ਥਾਪਿਆ, ਜੋ ਅਵਾਨ ਕੌਮ ਨੂੰ ਨੱਥ ਪਾਉਣ ਵਿੱਚ ਕਾਮਯਾਬ ਹੋਏ ਸਨ | ਇਸ ਕਿਲ੍ਹੇ ਵਿੱਚ ਪੁਰਾਣੇ ਸਮੇਂ ਦੇ ਹਥਿਆਰ ( ਸ਼੍ਰੀ ਸਾਹਿਬ ਅਤੇ ਤੋਪ ਦੇ ਗੋਲੇ) ਸ਼ਸ਼ੋਬਿਤ ਹਨ | ਇਸ ਕਿਲ੍ਹੇ ਦੀ ਚਾਰਦੀਵਾਰੀ ਅੰਦਰ ਇੱਕ ਪੁਰਾਤਾਨ ਖੂਹ ਅਤੇ ਚਾਰਦੀਵਾਰੀ ਦੇ ਬਾਹਰ ਵੀ ਕੁਝ ਦੂਰੀ ਤੇ ਇੱਕ ਹੋਰ ਖੂਹ ਹੈ, ਜੋ ਕਿ ਪੁਰਾਤਨ ਛੋਟੀ ਇੱਟ ਦੇ ਬਣੇ ਹੋਏ ਹਨ | ਕੁਝ ਸਮਾਂ ਪਹਿਲਾਂ ਬਾਹਰ ਵਾਲੇ ਖੂਹ ਦੀ ਸਫਾਈ ਦੋਰਾਨ ਖੂਹ ਅੰਦਰ ” ਅਕਾਲ ਸਹਾਇ ਅਕਾਲ ” ਲਿਖਿਆ ਦੇਖਿਆ ਗਿਆ, ਜੋ ਕਿ ਇਸ ਦੇ ਇਤਿਹਾਸਕ ਅਤੇ ਸਿੱਖ ਕੌਮ ਨਾਲ ਜੂੜੇ ਹੋਣ ਦਾ ਸਬੂਤ ਹੈ |

ਇਸ ਸਥਾਨ ਦਾ ਰੱਖ ਰਖਾਵ ਇਲਾਕੇ ਦੀ ਸੰਗਤ ਅਤੇ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਂਡ ਐਜੂਕੇਸ਼ਨਲ ਕਮੇਟੀ (ਰਜਿ.) ਸਿੰਘਪੁਰ ਦੁਆਰਾ ਕੀਤਾ ਜਾ ਰਿਹਾ ਹੈ |

Map of Maharaja Jassa Singh Ramgarhia Fort Singhpur