Janam Asthan - Dhan Dhan Baba Maha Harnam Singh Ji

Mansoorwal Bet, Kapurthala Town, 144601
Janam Asthan - Dhan Dhan Baba Maha Harnam Singh Ji Janam Asthan - Dhan Dhan Baba Maha Harnam Singh Ji is one of the popular Religious Organization located in Mansoorwal Bet ,Kapurthala Town listed under Church/religious organization in Kapurthala Town , Historical Place in Kapurthala Town , Sikh Temple in Kapurthala Town ,

Contact Details & Working Hours

More about Janam Asthan - Dhan Dhan Baba Maha Harnam Singh Ji

ਧੰਨ ਧੰਨ ਬਾਬਾ ਮਹਾਂ ਹਰਿਨਾਮ ਸਿੰਘ ਜੀ, ਭੁੱਚੋ ਵਾਲੇ
ਸੰਨ 1813 ਈ: ਜਾਂ 1821 ਈ: (1870-1880 ਬਿਕ੍ਰਮੀ ਸੰਮਤ) ਨੂੰ ਪਿੰਡ ਮਨਸੂਰਵਾਲ ਜ਼ਿਲ੍ਹਾ ਕਪੂਰਥਲਾ ਵਿਖੇ, ਮਾਤਾ ਪ੍ਰਧਾਨ ਕੌਰ ਜੀ ਦੀ ਕੁੱਖੋਂ ਅਤੇ ਪਿਤਾ ਬੂੜ ਸਿੰਘ ਦੇ ਗ੍ਰਹਿ-
‘ਧੰਨ ਧੰਨ ਧੰਨ ਧੰਨ ਬਾਬਾ ਮਹਾਂ ਹਰਿਨਾਮ ਸਿੰਘ ਜੀ ਨੇ ਅਵਤਾਰ ਧਾਰਿਆ।
ਮਾਤਾ ਪਿਤਾ ਨੇ ਆਪ ਜੀ ਦਾ ਨਾਮ ਨਿਹਾਲ ਸਿੰਘ ਰੱਖਿਆ ਸੀ। ਬਾਬਾ ਜੀ ਦੇ ਤਿੰਨ ਵੱਡੇ ਭਰਾ ਸਨ- ਬੱਗਾ ਸਿੰਘ, ਦਸੌਂਧਾ ਸਿੰਘ ਅਤੇ ਨਿਧਾਨ ਸਿੰਘ। ਬਾਬਾ ਜੀ ਦੇ ਨਾਨਕੇ ਰੰਧਾਵੇ ਪਿੰਡ ਦੇ ਸਨ। ਬਾਬਾ ਜੀ ਦਾ ਆਪਣਾ ਗੋਤ ‘ਬਲ’ ਸੀ।
‘ਬਲ’ ਗੋਤ ਦੇ ਜਿਮੀਦਾਰ ਬਹੁਤ ਸਮੇਂ ਤੋਂ ਮਨਸੂਰਵਾਲ ਵਿਖੇ ਜਿਮੀਦਾਰੀ ਕਰਦੇ ਆ ਰਹੇ ਹਨ। ਹੁਣ ਵੀ ਇਸ ਪਿੰਡ ਵਿਖੇ ਬਲ ਗੋਤ ਵਾਲਿਆਂ ਦੇ ਕੁਝ ਘਰ ਅਬਾਦ ਹਨ। ਆਪ ਜੀ ਜਨਮ ਸਮੇਂ ਤੋਂ ਹੀ ਸਾਧੂ ਸੁਭਾਅ ਦੇ ਮਾਲਕ ਸਨ, ਖੇਤੀਬਾੜੀ ਅਤੇ ਹੋਰ ਘਰੇਲੂ ਕੰਮਾਂ ਵਿੱਚ ਆਪ ਜੀ ਹਿੱਸਾ ਨਹੀਂ ਸਨ ਲੈਂਦੇ। ਕਿਸੇ ਸੁਖ-ਆਰਾਮ, ਗਰਮੀ-ਸਰਦੀ, ਖੇਡਣ, ਹੱਸਣ, ਸੌਣ, ਦੀ ਪਰਵਾਹ ਕੀਤੇ ਬਿਨ੍ਹਾਂ, ਕਿਨ੍ਹਾਂ ਕਿਨ੍ਹਾਂ ਸਮਾਂ ਇੱਕ ਹੀ ਅਸਥਾਨ ਤੇ ਬਿਰਾਜਮਾਨ ਰਹਿੰਦੇ ਸਨ।
ਇਸ ਤਰ੍ਹਾਂ ਦਾ ਬੇਪ੍ਰਵਾਹ ਸੁਭਾਅ ਹੋਣ ਕਰਕੇ ਆਪ ਦੇ ਮਾਤਾ ਜੀ ਬਹੁਤ ਖਿਆਲ ਰੱਖਿਆ ਕਰਦੇ ਸਨ। ਅਤੇ ਹਰ ਲੋੜੀਂਦੀ ਵਸਤੂ ਅਤੇ ਪ੍ਰਸ਼ਾਦਾ ਆਦਿ, ਆਪ ਜੀ ਦੇ ਪਾਸ ਹਾਜ਼ਰ ਕਰਦੇ ਸਨ। ਆਪ ਜੀ ਹਰ ਸਮੇਂ ਨਿਰੰਕਾਰ ਦੀ ਸਮਾਧੀ ਵਿਚ ਲੀਨ ਰਹਿੰਦੇ ਸਨ। ਪਰ ਆਮ ਲੋਕ ਬਾਬਾ ਜੀ ਏਸ ਨਿਰੰਕਾਰੀ ਬਿਰਤੀ ਨੂੰ ਨਾ ਸਮਝਦੇ ਹੋਏ, ਅਪ ਨੂੰ ਅਨਭੋਲ ਹੀ ਜਾਣਦੇ ਸਨ।
‘‘ਮਹਾਂਪੁਰਖਾਂ ਦੇ ਬਾਬਾ ਜੀ ਬਾਰੇ ਕੁਝ ਬਚਨ’’
ਪਿੰਡ ਮਨਸੂਰਵਾਲ ਅਤੇ ਏਸ ਇਲਾਕੇ ਵਿੱਚ ਹਰ ਸਾਲ ਇੱਕ ਮਹਾਂਪੁਰਖ ਆਇਆ ਕਰਦੇ ਸਨ। ਇਹ ਮਹਾਂਪੁਰਖ ਏਸ ਇਲਾਕੇ ਦੀ ਸੰਗਤ ਨੂੰ ਗੁਰੂ ਘਰ ਨਾਲ ਜੋੜਦੇ, ਨਾਮ ਸਿਮਰਨ ਕਰਵਾਉਂਦੇ, ਅਤੇ ਗੁਰ-ਮਰਿਆਦਾ ਅਨੁਸਾਰ ਜੀਵਨ ਬਤੀਤ ਕਰਨ ਦਾ ਉਪਦੇਸ਼ ਕਰਦੇ ਸਨ।
ਏਸ ਇਲਾਕੇ ਵਿੱਚ ਇਨ੍ਹਾਂ ਮਹਾਂਪੁਰਖਾਂ ਦਾ ਬਹੁਤ ਸਤਿਕਾਰ ਸੀ, ਅਤੇ ਲਾਗੇ ਦੇ ਹੋਰ ਪਿੰਡ ਵੀ ਇਨ੍ਹਾਂ ਮਹਾਂਪੁਰਖਾਂ ਦੀ ਸੰਗਤ ਕਰਦੇ ਸਨ।
ਇੱਕ ਵਾਰ ਜਦੋਂ ਇਹ ਮਹਾਂਪੁਰਖ, ਧੰਨ ਬਾਬਾ ਜੀ ਦੇ ਪਿੰਡ ਮਨਸੂਰਵਾਲ ਵਿਖੇ ਆਏ, ਤਾਂ ਸੰਗਤਾਂ ਨੇ ਮਹਾਂਪੁਰਖਾਂ ਦੀ ਬਹੁਤ ਸੇਵਾ ਕੀਤੀ ਅਤੇ ਬੈਠਣ ਲਈ ਦਰਖਤਾਂ ਦੀ ਛਾਵੇਂ ਇੱਕ ਮੰਜਾ ਵਿਛਾਇਆ। ਪਿੰਡ ਦੀ ਬਾਕੀ ਸੰਗਤ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੈਠ ਗਈ, ਅਤੇ ਮਹਾਂਪੁਰਖ ਉਸ ਨਿਰੰਕਾਰ ਵਾਹਿਗੁਰੂ ਦੀ ਉਸਤਤ ਕਰਨ ਲੱਗੇ।
ਵਾਹਿਗੁਰੂ ਗੁਰੂ ਨਾਨਕ ਸਾਹਿਬ ਨਾਲ ਇੱਕ-ਮਿੱਕ, ਪੂਰਨ ਬ੍ਰਹਮਗਿਆਨੀ, ਧੰਨ ਧੰਨ ਬਾਬਾ ਜੀ ਆਪਣੀ ਹੀ ਮੌਜ ਵਿੱਚ ਤੁਰਦੇ-ਤੁਰਦੇ ਏਥੇ ਪਹੁੰਚ ਗਏ ਜਿਥੇ ਇਹ ਸੰਗਤ ਜੁੜੀ ਬੈਠੀ ਸੀ। ਆਪ ਜੀ ਦੇ ਚਿਹਰੇ ਦਾ ਨੂਰ, ਜਲਾਲ, ਜਮਾਲ, ਆਭਾ ਹਰ ਕਿਸੇ ਦੇ ਹਿਰਦੇ ਅਤੇ ਆਤਮਾ ਨੂੰ ਪਵਿੱਤਰ ਕਰ ਦਿੰਦੀ ਸੀ। ਜਦੋਂ ਆਪ ਜੀ ਉਹਨਾਂ ਮਹਾਂਪੁਰਖਾਂ ਦੇ ਥੋੜ੍ਹਾ ਨਜ਼ਦੀਕ ਹੋਏ ਤਾਂ ਬਾਬਾ ਜੀ ਦੇ ਮਸਤੱਕ ਉਪਰ ਇਲਾਹੀ ਪ੍ਰਕਾਸ਼ ਦੇਖ ਕੇ ਉਹ ਮਹਾਂਪੁਰਖ ਆਪਣੇ ਆਸਣ ਤੋਂ ਉਠ ਗਏ। ਮਹਾਂਪੁਰਖਾਂ ਨੇ ਬੜੇ ਹੀ ਸਤਿਕਾਰ ਨਾਲ ਬਾਬਾ ਜੀ ਨੂੰ ਉਸ ਮੰਜੇ ਤੇ ਬਿਰਾਜਮਾਨ ਕੀਤਾ। ਫੇਰ ਨਿਮਰਤਾ ਸਹਿਤ ਬਾਬਾ ਜੀ ਨੂੰ ਨਮਸਕਾਰ ਕੀਤੀ, ਅਤੇ ਖੁਦ ਜ਼ਮੀਨ 'ਤੇ ਆਮ ਸੰਗਤ ਵਿੱਚ ਬੈਠ ਗਏ।
ਮਹਾਂਪੁਰਖ ਪਿੰਡ ਦੀਆਂ ਸੰਗਤਾਂ ਵੱਲ ਮੁੱਖ ਕਰਕੇ ਕਹਿਣ ਲਗੇ, ਕਿ ਇਹ ਕੋਈ ਸਾਧਾਰਣ ਬਾਲਕ ਨਹੀਂ ਹਨ, ਇ ਤਾਂ ਕੋਈ ਵੱਡੀ ਕਮਾਈ ਵਾਲੇ, ਸਦਾ ਹੀ ਉਸ ਵਾਹਿਗੁਰੂ ਕਰਤਾਰ ਨਿਰੰਕਾਰ ਨਾਲ ਜੁੜੇ ਰਹਿਣ ਵਾਲੇ ਕੋਈ ਰੱਬ ਰੂਪ ਮਹਾਂਪੁਰਖ ਹਨ। ਅਤੇ ਫੇਰ ਕਿਹਾ ਕਿ ਪਿੰਡ ਵਿੱਚ ਕੋਈ ਵੀ ਇਨ੍ਹਾਂ ਨੂੰ ਅਜਿਹੀ ਗੱਲ ਨਾ ਕਹੇ ਜਿਸ ਕਰਕੇ ਇਨ੍ਹਾਂ ਦੇ ਹਿਰਦੇ ਵਿੱਖ ਖੋਭ ਹੋਵੇ। ਕੋਈ ਵੀ ਇਨ੍ਹਾਂ ਦੀ ਬੇ-ਅਦਬੀ ਨਾ ਕਰੇ।
ਇਹ ਅਸਥਾਨ ਧੰਨ ਹੈ, ਜਿਥੇ ਅਜਿਹੀ ਨਿਰੰਕਾਰੀ ਜੋਤ ਨੇ ਜਨਮ ਲਿਆ, ਇਹ ਮਾਤਾ ਪਿਤਾ ਧੰਨ ਹਨ, ਜਿਹਨਾਂ ਉਪਰ ਪਾਰਬ੍ਰਹਮ ਦੀ ਇਤਨੀ ਵੱਡੀ ਕਿਰਪਾ ਹੋਈ। ਅਤੇ ਇਨ੍ਹਾਂ ਵੱਡੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਅਸੀਂ ਵੀ ਧੰਨ ਹੋ ਗਏ ਹਾਂ।
ਮਹਾਂਪੁਰਖਾਂ ਦੇ ਮੁਖਾਰਬਿੰਦ ਤੋਂ ਧੰਨ ਬਾਬਾ ਜੀ ਦੀ ਅਜਿਹੀ ਉਸਤੱਤ ਸੁਣ ਕੇ ਸੰਗਤ ਹੈਰਾਨ ਰਹਿ ਗਈ। ਅਤੇ ਫੇਰ ਉਸ ਪਿੰਡ ਦੇ ਸਾਰੇ ਵਸਨੀਕ ਧੰਨ ਧੰਨ ਬਾਬਾ ਜੀ ਬਹੁਤ ਅਦਬ ਸਤਿਕਾਰ ਕਰਨ ਲੱਗ ਪਏ। ਕੁਝ ਸਮੇਂ ਬਾਦ ਮਹਾਂਪੁਰਖ ਆਪਣੇ ਅਗਲੇ ਪੜਾਅ ਤੇ ਚਲੇ ਗਏ, ਅਤੇ ਮਿਹਰਵਾਨ ਬਾਬਾ ਜੀ, ਆਪਣੇ ਉਸੇ ਭਗਤੀ ਦੇ ਰੰਗ ਵਿੱਚ ਰੰਗੇ ਰਹੇ।

Map of Janam Asthan - Dhan Dhan Baba Maha Harnam Singh Ji