Bhootan wala Khoo Bhagta Bhai ka

bathinda, Bathinda, 151206
Bhootan wala Khoo Bhagta Bhai ka Bhootan wala Khoo Bhagta Bhai ka is one of the popular Religious Organization located in bathinda ,Bathinda listed under Church/religious organization in Bathinda , History Museum in Bathinda ,

Contact Details & Working Hours

More about Bhootan wala Khoo Bhagta Bhai ka

ਲਾਹੌਰ ਦੇ ਦੀਵਾਨ ਰਾਮੂ ਸ਼ਾਹ ਵੱਲੋਂ ਦਿੱਤੀਆਂ ਇੱਟਾਂ ਅਤੇ ਚੂਨੇ ਨਾਲ ਬਣਿਆ ਖੂਹ
ਪਿੰਡ ਭਗਤਾ ਭਾਈਕਾ (ਤਹਿਸੀਲ ਫੂਲ) ਰੇਲਵੇ ਸਟੇਸ਼ਨ, ਬਠਿੰਡਾ ਤੋਂ 45 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਜੈਤੋ ਤੋਂ 25 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਬੱਸ ਸਟੈਂਡ ਭਗਤਾ ਭਾਈਕਾ ਤੋਂ ‘ਭੂਤਾਂ ਵਾਲਾ ਖੂਹ’ ਇਕ ਕਿਲੋਮੀਟਰ ਦੀ ਦੂਰੀ ’ਤੇ ਬਠਿੰਡਾ-ਮੋਗਾ ਸੜਕ ਉਪਰ ਪੈਂਦਾ ਹੈ।
ਭਾਈ ਭਗਤਾ ਜੀ, ਭਾਈ ਨਾਨੂੰ ਜੀ ਦੇ ਸਪੁੱਤਰ ਅਤੇ ਭਾਈ ਬਹਿਲੋ ਜੀ ਦੇ ਪੋਤਰੇ ਸਨ। ਭਾਈ ਬਹਿਲੋ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸਰੋਵਰ ਦੀ ਖੁਦਵਾਈ ਸਮੇਂ ਬਹੁਤ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕੀਤੀ। ਸਰੋਵਰ ਲਈ ਇੱਟਾਂ ਪਕਾਉਣ ਲਈ ਆਵਿਆਂ ਦੀ ਸੇਵਾ ਵਿਚ ਦਿਨ-ਰਾਤ ਇਕ ਕਰ ਦਿੱਤਾ। ਇਸ ਤੋਂ ਗੁਰੂ ਅਰਜਨ ਦੇਵ ਜੀ ਨੇ ਖੁਸ਼ ਹੋ ਕੇ ਬਾਬਾ ਜੀ ਨੂੰ ‘ਭਾਈ ਬਹਿਲੋ ਸਭ ਤੋਂ ਪਹਿਲੋਂ’ ਦਾ ਖਿਤਾਬ ਦਿੱਤਾ। ਆਪ ਜੀ ਨੂੰ ਹੁਕਮ ਦਿੱਤਾ, ‘‘ਜਾਉ ਮਾਲਵੇ ਵਿਚ ਸਿੱਖੀ ਦਾ ਪ੍ਰਚਾਰ ਕਰੋ’’। ਬਾਬਾ ਜੀ ਆਪਣੇ ਪਿੰਡ ਫਫੜੇ ਭਾਈਕੇ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ।
ਸਮਾਂ ਬੀਤਣ ਨਾਲ ਆਪ ਜੀ ਦੇ ਪੁੱਤਰ ਭਾਈ ਨਾਨੂੰ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਭਗਤਾ ਰੱਖਿਆ ਗਿਆ। ਭਗਤਾ ਗੁਰੂ ਦਾ ਭਗਤ ਸੀ। ਹਰ ਵੇਲੇ ਗੁਰੂਘਰ ਨਾਲ ਜੁੜਿਆ ਰਹਿੰਦਾ ਸੀ। ਜਵਾਨ ਹੋ ਕੇ ਭਾਈ ਭਗਤੇ ਨੇ ਫਫੜੇ ਭਾਈਕੇ ਤੋਂ ਆ ਕੇ ਭਗਤਾ ਪਿੰਡ ਵਸਾਇਆ।
ਇਕ ਵਾਰ ਲਾਹੌਰ ਦਾ ਦੀਵਾਨ ਰਾਮੂ ਸ਼ਾਹ ਭਾਈ ਭਗਤਾ ਜੀ ਕੋਲ ਆਇਆ ਤੇ ਬੇਨਤੀ ਕੀਤੀ ਕਿ ਉਨ੍ਹਾਂ ਦੀ ਪੁੱਤਰੀ ਨੂੰ ਪ੍ਰੇਤ ਚੁੰਬੜਿਆ ਹੋਇਆ ਹੈ। ਬਹੁਤ ਇਲਾਜ ਕਰ ਚੁੱਕਾ ਹਾਂ, ਪਰ ਆਰਾਮ ਨਹੀਂ ਆਇਆ। ਤਦ ਬਾਬਾ ਜੀ ਨੇ ਲਾਹੌਰ ਜਾ ਕੇ ਰਾਮੂ ਦੀ ਪੁੱਤਰੀ ਨੂੰ ਰਾਜ਼ੀ ਕਰ ਦਿੱਤਾ। ਰਾਮੂ ਸ਼ਾਹ ਨੇ ਖੁਸ਼ ਹੋ ਕੇ ਬਾਬਾ ਜੀ ਤੋਂ ਸੇਵਾ ਪੁੱਛੀ ਤਾਂ ਬਾਬਾ ਜੀ ਨੇ ਉਸ ਤੋਂ ਇੱਟਾਂ ਅਤੇ ਚੂਨੇ ਦੀ ਮੰਗ ਕੀਤੀ। ਰਾਮੂ ਨੇ ਕਿਹਾ ਕਿ ਇੱਟਾਂ ਤੇ ਚੂਨਾ ਤਾਂ ਜਿੰਨਾ ਮਰਜ਼ੀ ਲੈ ਲਵੋ, ਪਰ ਮੈਂ ਪਹੁੰਚਾ ਨਹੀਂ ਸਕਦਾ। ਬਾਬਾ ਜੀ ਨੇ ਕਿਹਾ ਕਿ ਭਾਈ ਇਹ ਸਾਮਾਨ ਅਸੀਂ ਆਪੇ ਲੈ ਜਾਵਾਂਗੇ, ਤੂੰ ਜੋ ਸਾਮਾਨ ਸਾਨੂੰ ਦੇਣਾ, ਉਸ ’ਤੇ ਨਿਸ਼ਾਨੀ ਲਾ ਦੇ। ਇਸ ਤਰ੍ਹਾਂ ਹੀ ਹੋਇਆ। ਰਾਮੂ ਸ਼ਾਹ ਨੇ ਇੱਟਾਂ ਅਤੇ ਚੂਨੇ ਦੇ ਢੇਰ ’ਤੇ ਨਿਸ਼ਾਨ ਲਾ ਦਿੱਤੇ। ਆਪਣੇ ਦੋ ਨੌਕਰ ਉਥੇ ਇਹ ਕਹਿ ਕੇ ਬਿਠਾ ਦਿੱਤੇ ਕਿ ਦੇਖਣਾ ਬਾਬਾ ਜੀ ਇਹ ਕਿਸ ਤਰ੍ਹਾਂ ਲਿਜਾਂਦੇ ਹਨ।

ਕਹਿੰਦੇ ਹਨ ਕਿ ਬਾਬਾ ਜੀ ਨੇ ਆਪਣੇ ਗੁਪਤ ਸੇਵਕਾਂ ਨੂੰ ਹੁਕਮ ਕੀਤਾ ਕਿ ਸਾਮਾਨ ਚੁੱਕ ਕੇ ਲਿਆਉ ਅਤੇ ਖੂਹ ਲਾ ਦਿਓ। ਇਸ ਤਰ੍ਹਾਂ ਹੀ ਹੋਇਆ ਗੁਪਤ ਸੇਵਕਾਂ (ਭੂਤਾਂ) ਨੇ ਰਾਤੋ ਰਾਤ ਲਾਹੌਰ ਤੋਂ ਚੂਨਾ ਤੇ ਇੱਟਾਂ ਲਿਆ ਕੇ ਖੂਹ ਲਾ ਦਿੱਤਾ। ਇਸ ਖੂਹ ਦਾ ਪਾਣੀ ਅੰਮ੍ਰਿਤ ਵਾਂਗ ਹੈ। ਪਿੰਡ ਭਗਤਾ ਦੇ ਵਸਨੀਕ, ਆਪਣੇ ਬਜ਼ੁਰਗਾਂ ਦੀ ਇਸ ਨਿਸ਼ਾਨੀ ਨੂੰ ਕਾਇਮ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸੰਗਤਾਂ ਇਸ ਪਵਿੱਤਰ ਖੂਹ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ। ਇਹ ਖੂਹ ਸੰਮਤ 1761 ਵਿਚ ਭਾਈ ਭਗਤਾ ਜੀ ਨੇ ਲਵਾਇਆ ਸੀ।

Map of Bhootan wala Khoo Bhagta Bhai ka