↓ Shri Guru Nanak Kirtan & Welfare Society ↓

dudwindi, Sultanpur Lodhi, 144620
↓ Shri Guru Nanak Kirtan & Welfare Society ↓ ↓ Shri Guru Nanak Kirtan & Welfare Society ↓ is one of the popular Religious Center located in dudwindi ,Sultanpur Lodhi listed under Religious Center in Sultanpur Lodhi , Sikh Temple in Sultanpur Lodhi , Nonprofit Organization in Sultanpur Lodhi ,

Contact Details & Working Hours

More about ↓ Shri Guru Nanak Kirtan & Welfare Society ↓

ਸ਼੍ਰੀ ਗੁਰੂ ਨਾਨਕ ਕੀਰਤਨ ਦਰਬਾਰ ਸੁਸਾਇਟੀ ਦੀ ਸਿਰਜਣਾ ਵਾਹਿਗੁਰੂ ਜੀ ਦੀ ਬਖਸਿਸ਼ ਨਾਲ ਪਿੰਡ ਡਡਵਿੰਡੀ
ਜਿਲ੍ਹਾ ਕਪੂਰਥਲਾ ) ਦੀਆਂ ਸੰਗਤਾ ਦੁਆਰਾ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਜੁਲਾਈ ੨੦੧੦ ਵਿਚ ਕੀਤੀ ਗਈ ।
ਇਹ ਸੁਸਾਇਟੀ ਧਾਰਮਿਕ ਅਤੇ ਸਮਾਜ ਭਲਾਈ ਦੇ ਕੰਮਾ ਦੇ ਉਦੇਸ਼ ਨਾਲ ਸਿਰਜੀ ਗਈ । ਸੁਸਾਇਟੀ ਦੁਆਰਾ ਪਹਿਲਾ ਕੀਰਤਨ ਸਮਾਗਮ ੨੯ ਸਤੰਬਰ ੨੦੧੦ ਨੂ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਡਡਵਿੰਡੀ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ ।
ਉਦੋਂ ਤੋਂ ਹੀ ਇਹ ਸੁਸਾਇਟੀ ਮਾਨਵਤਾ ਅਤੇ ਸਮਾਜ ਭਲਾਈ ਦੇ ਲਈ ਯਤਨਸ਼ੀਲ ਹੈ ਅਤੇ ਇਲਾਕੇ ਵਿਚ ਹੋਣ ਵਾਲੀਆ ਧਾਰਮਿਕ ਤੇ ਸਮਾਜਿਕ ਗਤੀਵਿਧੀਆ ਵਿਚ ਵਧ ਚੜ੍ਹ ਕੇ ਹਿਸਾ ਲੈਂਦੀ ਆ ਰਹੀ ਹੈ ।
ਹੁਣ ਸਾਲ ੨੦੧੨ ਤੋ ਸੁਸਾਇਟੀ ਨੇ ਸਾਮਜਿਕ ਗਤੀਵਿਧੀਆ ਨੂੰ ਅਪਣਾਉਂਦੇ ਹੋਏ ਆਪਣਾ ਨਾਂਮ ਬਦਲ ਕੇ ਸ਼੍ਰੀ ਗੁਰੂ ਨਾਨਕ ਕੀਰਤਨ ਅਤੇ ਵੈਲਫ਼ੇਅਰ ਸੁਸਾਇਟੀ ਕਰ ਲਿਆ ਹੈ ।
ਮਕਸਦ (ਉਦੇਸ਼) ; ਸ਼੍ਰੀ ਗੁਰੂ ਨਾਨਕ ਕੀਰਤਨ ਅਤੇ ਵੈਲਫ਼ੇਅਰ ਸੁਸਾਇਟੀ ਵਿਸ਼ਵ ਸ਼ਾਂਤੀ , ਭਾਈਚਾਰੇ , ਧਾਰਮਿਕ ਅਤੇ ਸਮਾਜ ਭਲਾਈ ਦੇ ਮੰਤਵ ਨੂੰ ਲੈ ਕੇ ਸਿਰਜੀ ਗਈ ।
ਸੰਸਥਾ ਦਾ ਮੁੱਖ ਮਨੋਰਥ ਸਮਾਜ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ "ਪੰਥ ਨਾਲ ਜੋੜਦੇ ਹੋਏ" ਚੰਗੇ ਜਾਤੀ ਰਹਿਤ ਭਾਈਚਾਰਕ ਸਮਾਜ ਦੀ ਸਿਰਜਣਾ ਵਿਚ ਆਪਣਾ ਜੋਗਦਾਨ ਪਾਉਣਾ ਹੈ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਨਾਲ ਜੋੜਨ ਦੇ ਮਨੋਰਥ ਨਾਲ ਤਿਆਰ ਕੀਤੀ ਗਈ

ਇਹ ਸੰਸਥਾ ਸਮਾਜ ਵਿਚੋਂ ਨਸ਼ਿਆਂ ਰੂਪੀ ਬੁਰਾਈਆਂ ਤੇ ਹੋਰ ਵਧ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਲੈ ਵਚਨਬੱਧ ਹੈ ।
ਇਹ ਸੰਸਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਘਰ - ਘਰ ਪਹੁਚਾਉਣ ਲਈ ਵੀ ਯਤਨਸ਼ੀਲ ਹੈ ਅਤੇ ਭਵਿੱਖ ਵਿਚ ਵੀ ਆਪਣਾ ਯੋਗਦਾਨ ਪਾਉਂਦੀ ਰਹੇਗੀ ।
ਪਤਿਤ ਵੀਰਾਂ ਅਤੇ ਨਸ਼ਿਆਂ ਵਿਚ ਰੁਲ ਰਿਹੀ ਜੁਆਨੀ ਅਤੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਪਿਆਰ ਨਾਲ ਪ੍ਰੇਰ ਕੇ ਵਾਪਿਸ ਗੁਰੂ ਸਾਹਿਬ ਦੀਆਂ ਸਿਖਿਆਵਾਂ ਨਾਲ ਜੋੜ ਕੇ ਧਰਮ ਨਾਲ ਜੋੜਨ ਲਈ ਵੀ ਯਤਨਸ਼ੀਲ ਹੈ ।
ਇਹ ਸੰਸਥਾ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਦੇ ਉਦੇਸ਼ ਦੇ ਨਾਲ - ਨਾਲ ਕਿਰਤ ਕਰਨ ਦਾ ਮੰਤਵ ਵੀ ਦਿੜ ਕਰਵਾਉਂਦੀ ਹੈ ਅਤੇ ਭਵਿੱਖ ਵਿਚ ਵੀ ਆਪਣੇ ਉਦੇਸ਼ਾ ਦੀ ਪੂਰਤੀ ਲਈ ਯਤਨਸ਼ੀਲ ਰਹੇਗੀ .
ਪਿੰਡ ਡਡਵਿੰਡੀ ਜੋ ਕਿ ਕਪੂਰਥਲਾ ਜਿਲ੍ਹੇ ਦੀ ਤਹਿਸੀਲ ਦਾ ਪ੍ਰਮੁੱਖ ਪਿੰਡ ਹੈ । ਇਹ ਜਲੰਧਰ - ਫਿਰੋਜਪੁਰ ਰੇਲਵੇ ਲਾਇਨ ਤੇ ਕਪੂਰਥਲਾ ਤੋਂ ੧੮ ਕਿਲੋਮੀਟਰ ਅਤੇ ਸੁਲਤਾਨਪੁਰ ਤੋ ੮ ਕਿਲੋਮੀਟਰ ਪਹਲਾ ਕਪੂਰਥਲਾ - ਸੁਲਤਾਨਪੁਰ ਮੁੱਖ ਮਾਰਗ ਤੇ ਸਥਿਤ ਹੈ ।
ਇਸ ਨਗਰ ਵਿਚ ਸੜਕੀ ਅਤੇ ਰੇਲ ਰਸਤਿਆਂ ਰਾਹੀ ਸੋਖਾ ਹੀ ਪਹੁੰਚਿਆ ਜਾ ਸਕਦਾ ਹੈ ।

Map of ↓ Shri Guru Nanak Kirtan & Welfare Society ↓