Sri Muktsar Sahib

Vishal Nagar 30ft Road opp.Bus Stand Sri Muktsar Sahib, Muktsar, 152026
Sri Muktsar Sahib Sri Muktsar Sahib is one of the popular City located in Vishal Nagar 30ft Road opp.Bus Stand Sri Muktsar Sahib ,Muktsar listed under City in Muktsar , Public Places & Attractions in Muktsar , Community & government in Muktsar ,

Contact Details & Working Hours

More about Sri Muktsar Sahib

ਸ੍ਰੀ ਮੁਕਤਸਰ ਸਾਹਿਬ ਦਾ ਮੁੱਢਲਾ ਇਤਿਹਾਸ

ਸ੍ਰੀ ਮੁਕਤਸਰ ਸਾਹਿਬ ਦਾ ਮੁੱਢਲਾ ਇਤਿਹਾਸ ਇਸ ਪ੍ਰਕਾਰ ਹੈ ਕਿ ਪਹਿਲਾ ਇੱਥੇ ਖਿਦਰਾਣੇ ਦੀ ਢਾਬ ਮਸ਼ਹੂਰ ਸੀ ।ਫਿਰੋਜਪੁਰ ਜਿਲੇ ਦੇ ਜਲਾਲਾਬਾਦ ਕਸਬੇ ਦੇ ਤਿੰਨ ਖਤਰੀ ਭਰਾਂ ਖਿਦਰਾਣਾ, ਧਿਗਾਣਾ ਤੇ ਰੁਪਾਣਾ ਸਨ । ਇਹ ਤਿੰਨੇ ਸ਼ਿਵ ਦੇ ਉਪਾਸ਼ਕ ਸਨ । ਇਹਨਾਂ ਤਿੰਨਾਂ ਭਰਾਵਾਂ ਨੇ ਇਸ ਇਲਾਕੇ ਵਿਚ ਪਾਣੀ ਦੀ ਕਮੀ ਦੇ ਕਾਰਨ ਤਿੰਨ ਢਾਬ ਖੁਦਵਾਈਆ । ਸ੍ਰੀ ਮੁਕਤਸਰ ਸਾਹਿਬ ਦੀ ਢਾਬ ਖਿਦਰਾਣੇ ਖੱਤਰੀ ਦੇ ਨਾ ਤੇ ਹੋਣ ਕਰਕੇ ਢਾਬ ਖਿਦਰਾਣਾ ਜਾਂ ਈਸ਼ਰ ਸਰ ਮਸ਼ਹੂਰ ਹੋਈ। ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਵਿੱਚ ਜਾ ਕੇ ਮੁਗਲ ਬਾਦਸ਼ਾਹ ਔਰੰਗਜੇਬ ਦੀਆ ਫੌਜਾ ਨਾਲ ਧਰਮ ਯੁੱਧ ਕਰਕੇ ਸ੍ਰੀ ਆਨੰਦਪੁਰ ਸਾਹਿਬ ਦਾ ਵਸ਼ੇਬਾ ਛੱਡਿਆ ਅਤੇ ਆਪ ਕੀਰਤਪੁਰ,ਰੋਪਡ਼,ਕੋਟਲਾ ਨਿਹੰਗ,ਚਮਕੌਰ ਸਾਹਿਬ,ਮਾਛੀਮਾੜਾ,ਆਲਮਗੀਰ,ਲੰਮੇ ਜੱਟ ਪੁਰ,ਰਾਏਕੋਟ,ਕਾਗਡ਼,ਦੀਨਾ ,ਰੁਖਾਲਾ,ਗੁਰੂਸਰ,ਭਾਈ ਭਗਤਾ,ਬਰਗਾੜੀ,ਬਹਿਬਲ,ਸਰਾਵਾ,ਪੱਤੋ,ਜੈਤੋ ਦੱਭਵਾਲੀ,ਮਲੂਕ ਦਾ ਕੋਟ ਆਦਿ ਪਿੰਡਾ ਵਿੱਚ ਹੁੰਦੇ ਹੋਏ ਕੋਟਕਪੂਰੇ ਪੁੱਜੇ ਤਾ ਰਸਤੇ ਵਿੱਚ ਹੀ ਖਬਰ ਮਿਲ ਗਈ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆ ਸਾਹੀ ਫੋਜਾ ਬੜੀ ਤੇਜੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆ ਆ ਰਹੀਆ ਹਨ ਤਾ ਗੁਰੂ ਸਾਹਿਬ ਨੇ ਆਪਣੇ ਯੋਧਿਆ ਦੀ ਮੱਦਦ ਦੇ ਭਰੋਸੇ ਰਸਤੇ ਵਿੱਚ ਹੀ ਬਡੇ ਜੋਸ਼ ਨਾਲ ਪੂਰੀ ਤਰਾ ਸਨੱਧ ਬੱਧ ਹੋ ਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਚੌਧਰੀ ਕਪੂਰ ਸਿੰਘ ਤੋ ਕਿਲੇ ਦੀ ਮੰਗ ਕੀਤੀ। ਚੌਧਰੀ ਕਪੂਰ ਸਿੰਘ ਦੇ ਅਧੀਨ ਮੁਗਲ ਹਕੂਮਤ ਵੱਲੋ ਉਸ ਸਮੇ 51 ਪਿੰਡ ਸਨ,ਜਿਹਨਾ ਨੂੰ ਪ੍ਰਗਨਾ ਕੋਟਕਪੂਰਾ ਜਾ ਪ੍ਰਗਨਾ ਬਰਾਡ਼ ਕਾ ਕਹਿੰਦੇ ਸਨ। ਚੌਧਰੀ ਕਪੂਰ ਸਿੰਘ ਉਸ ਸਮੇ 9 ਕੌਹਾ ਦੀ ਵਿੱਥ ਤੇ ਪਿੰਡ ਪੰਜ ਗਰਾਈ ਰਹਿੰਦੇ ਸੀ ਅਤੇ ਇਸ ਪ੍ਰਗਨੇ ਦੇ ਕਾਰਦਾਰ ਈਸਾ ਖਾਨ ਮੰਝ ਕੋਲ ਜਮਾ ਕਰਵਾਉਦਾ ਸੀ।

Map of Sri Muktsar Sahib