Shri Mata Ji Gharyala

Shri Mata Ji Gharyala Patti Tarn Taran Punjab, Tarn Taran, 143401
Shri Mata Ji Gharyala Shri Mata Ji Gharyala is one of the popular Church/Religious Organization located in Shri Mata Ji Gharyala Patti Tarn Taran Punjab ,Tarn Taran listed under Religious Center in Tarn Taran , Church/religious organization in Tarn Taran ,

Contact Details & Working Hours

More about Shri Mata Ji Gharyala

ਸ੍ਰੀ ਮਾਤਾ ਸਰਬਜੀਤ ਕੌਰ ਜੀ ਅੱਜ ਮੰਦਰ ਸ੍ਰੀ ਮਾਤਾ ਜੀ ਘੜਿਆਲਾ ਵਿਚ ਗੱਦੀ ਤੇ ਬਿਰਾਜਮਾਨ ਹਨ। ਸ਼ੁਰੂ ਤੋਂ ਹੀ ਸੇਵਾ ਭਾਵਨਾ ਦੇ ਸੁਭਾਅ ਵਾਲੇ ਸਨ।
3 ਸਾਲ ਦੀ ਬਾਲ ਅਵਸਥਾ ਵਿਚ ਆਪਜੀ ਨੂੰ ਦੂਜੀ ਪਾਤਸ਼ਾਹੀ ਸ੍ਰੀ ਮਾਤਾ ਸੰਤੋਖ ਕੌਰ ਜੀ, ਇਸ ਮੰਦਰ ਵਿਚ ਲੈ ਕੇ ਆਏ। ਮੁੱਢਲੀ ਵਿਦਿਆ ਸ੍ਰੀ ਮਾਤਾ ਗੁਰਬਚਨ ਕੌਰ ਜੀ ਵੱਲੋਂ ਸਥਾਪਤ ਕੀਤੇ ਗੋਬਿੰਦ ਮਾਰਗ ਪਬਲਿਕ ਨਰਸਰੀ ਸਕੂਲ ਅਤੇ ਫਿਰ ਮੈਟ੍ਰਿਕ ਪੱਧਰ ਦੀ ਵਿਦਿਆ ਨਿਹਕਲੰਕ ਸਰਕਾਰੀ ਕੰਨਿਆ ਹਾਈ ਸਕੂਲ ਘੜਿਆਲਾ ਤੋਂ ਪ੍ਰਾਪਤ ਕੀਤੀ।

ਪੜਾਈ ਦੇ ਨਾਲ-ਨਾਲ ਆਪ ਪਹਿਲਾਂ ਸ੍ਰੀ ਮਾਤਾ ਗੁਰਬਚਨ ਕੌਰ ਜੀ ਦੀ ਸੇਵਾ ਕਰਦੇ ਰਹੇ। ਸਤੰਬਰ 1983 ਵਿੱਚ ਸ੍ਰੀ ਮਾਤਾ ਸੰਤੋਖ ਕੌਰ ਜੀ ਦੇ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਪੂਰੇ ਤਨ-ਮਨ ਨਾਲ ਉਹਨਾਂ ਦੀ ਸੇਵਾ ਵਿਚ ਜੁੱਟ ਗਏ। ਆਪ ਸ੍ਰੀ ਮਾਤਾ ਸੰਤੋਖ ਕੌਰ ਦੀ ਇੰਨੇ ਤਨ-ਮਨ ਨਾਲ ਸੇਵਾ ਕਰਦੇ ਸਨ ਕਿ ਉਨ੍ਹਾਂ ਦੇ ਦਿਲ ਵਿੱਚ ਇਕ ਅਨੋਖੀ ਜਗ੍ਹਾ ਬਣਾ ਲਈ। ਆਪ ਜੀ ਨੇ ਸ੍ਰੀ ਮਾਤਾ ਸੰਤੋਖ ਕੌਰ ਜੀ ਨੂੰ ਗੁਰੂ ਧਾਰਨ ਕੀਤਾ, ਗੁਰਮੰਤਰ ਲਿਆ ਤੇ ਸੇਵਾ ਦੇ ਨਾਲ ਨਾਲ ਪ੍ਰਭੂ ਭਗਤੀ ਵਿਚ ਵੀ ਲੱਗ ਗਏ।

ਮਿਤੀ 8 ਜੂਨ, 2008 ਨੂੰ ਸ੍ਰੀ ਮਾਤਾ ਸੰਤੋਖ ਕੌਰ ਜੀ ਦੇ ਚੋਲਾ ਤਿਆਗਣ ਤੋਂ ਬਾਅਦ ਆਪ ਦਾ ਮਨ ਬਹੁਤ ਉਦਾਸ ਰਹਿਣ ਲੱਗਾ। ਆਪ ਹਰ ਵਕਤ ਵੈਰਾਗ ਵਿਚ ਰਹਿੰਦੇ ਸਨ। ਅਕਤੂਬਰ 2008 ਨੂੰ ਰਾਮ ਨੌਮੀ ਦੇ ਮੇਲੇ ਤੇ ਹਵਨ ਯੱਗ ਕਰਦਿਆਂ ਆਪ ਜੀ ‘ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਈ, ਮਿਤੀ 13 ਨਵੰਬਰ 2008 ਦਿਨ (ਕੱਤਕ ਦੀ ਪੂਰਣਮਾਸ਼ੀ) ਵਾਲੇ ਦਿਨ ਆਪ ਨੇ ਗੁਰਗੱਦੀ ਸੰਭਾਲੀ। ਗੁਰੂ ਦੀਆਂ ਸੰਗਤਾਂ ਨੂੰ ਅਜਿਹਾ ਪਿਆਰ, ਮਾਨ ਅਤੇ ਸਤਿਕਾਰ ਦਿਤਾ ਕਿ ਸੰਗਤਾਂ ਦਾ ਹੜ, ਉਮੜ ਪਿਆ। ਹਰ ਵੇਲੇ ਸੰਗਤਾਂ ਆਪ ਦੇ ਪਾਸ ਬੈਠੀਆ ਆਪ ਦੇ ਅਨਮੋਲ ਵਚਨ ਸੁਣਦੀਆਂ ਰਹਿੰਦੀਆਂ ਤੇ ਆਪ ਦਾ ਗੁਣਗਾਣ ਕਰਦੀਆਂ ਰਹਿੰਦੀਆਂ ਨਵਰਾਤਰਿਆਂ ਵਿਚ ਨੌਮੀ ਮੇਲਿਆਂ, ਨਿਰਜਲਾ ਇਕਾਦਸ਼ੀ, ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ, ਸ੍ਰੀ ਮਾਤਾ ਗੁਰਬਚਨ ਕੌਰ ਜੀ ਦੇ ਜਨਮ ਦਿਨ ਅਤੇ ਬਰਸੀ ਦੇ ਮੇਲੇ ਜਿਥੇ ਧੂਮਧਾਮ ਨਾਲ ਮਨਾਉਂਦੇ ਸਨ ਉਥੇ ਸ੍ਰੀ ਮਾਤਾ ਸੰਤੋਖ ਕੌਰ ਜੀ ਦੀ ਬਰਸੀ ਦਾ ਮੇਲਾ (8 ਜੂਨ) ਬਹੁਤ ਵੱਡੇ ਪੱਧਰ ਤੇ ਮਨਾਉਣਾ ਆਰੰਭ ਕੀਤਾ। ਧਾਰਮਿਕ ਗ੍ਰੰਥਾਂ ਦੇ ਪਾਠ, ਧਾਰਮਿਕ ਪ੍ਰੋਗਰਾਮ ਅਤੇ ਕਬੱਡੀ, ਕੁਸ਼ਤੀਆਂ ਮੁਕਾਬਲੇ ਇਹਨਾ ਮੇਲਿਆ ਦੀ ਅਦਭੁਤ ਸ਼ੋਭਾ ਹਨ।

ਨੌਜਵਾਨ ਪੀੜੀ ਨੂੰ ਨਸ਼ਿਆ ਤੋ ਰੋਕਣ ਲਈ ਕ੍ਰਿਕਟ ਟੂਰਨਾਮੈਂਟ, ਕਬੱਡੀ ਟੂਰਨਾਮੈਂਟ ਅਤੇ ਕੁਸ਼ਤੀਆਂ ਨੂੰ ਖਾਸ ਤਰਜੀਹ ਦਿੰਦੇ ਹਨ। ਮੰਦਰ ਦੇ ਵਿਸਥਾਰ ਅਤੇ ਨਿਰਮਾਣ ਵਿੱਚ ਆਪ ਨੇ ਇਕ ਅਨੂਠਾ ਸਫਰ ਤੈਅ ਕੀਤਾ। ਸਾਲ ਵਿਚ ਵੱਡੇ-ਵੱਡੇ ਕਈ ਧਾਰਮਿਕ ਪ੍ਰੋਗਰਾਮ ਅਤੇ ਵੱਡੇ ਪੱਧਰ ‘ਤੇ ਲੰਗਰ ਪ੍ਰਥਾ ਨੂੰ ਹੋਰ ਅੱਗੇ ਤੋਰਦਿਆਂ ਆਪ ਜੀ ਨੇ ਸੰਗਤਾਂ ਦਾ ਅਜਿਹਾ ਦਿਲ ਮੋਹ ਲਿਆ, ਕਿ ਆਪ ਜੀ ਦੇ ਦਰਬਾਰ ਵਿਚ 24 ਘੰਟੇ ਸੰਗਤਾਂ ਦਾ ਮੇਲਾ ਲੱਗਿਆ ਰਹਿੰਦਾ ਹੈ। ਆਪਜੀ ਦੀ ਹਰ ਵੇਲੇ ਸੰਗਤਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਰਹਿੰਦੇ ਹਨ। ਧਨ ਦੌਲਤ ਅਤੇ ਪੁੱਤਰਾਂ ਦੀਆਂ ਦਾਤਾਂ ਦੇ ਕੇ ਨਿਵਾਜਦੇ ਹਨ ਅਤੇ ਨਾਮ ਦਾਨ ਦੇ ਕੇ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਦੇ ਹਨ ਅਤੇ ਗੁਰੂ ਘਰ ਦੀ ਸੇਵਾ ਕਰ ਰਹੇ ਹਨ।

Map of Shri Mata Ji Gharyala