Sangrur - ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ

SANGRUR, Sangrur, 148001
Sangrur - ਸਾਡਾ ਨੀ ਕਸੂਰ  ਸਾਡਾ ਜਿਲਾ ਸੰਗਰੂਰ Sangrur - ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ is one of the popular Public & Government Service located in SANGRUR ,Sangrur listed under Public places in Sangrur , Historical Place in Sangrur ,

Contact Details & Working Hours

More about Sangrur - ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ

ਅੱਜ ਕੱਲ ਸੰਗਰੂਰ ਨੂੰ ਬੜਾ ਮਜਾਕ ਦਾ ਪਾਤਰ ਬਣਾਇਆਜਾ ਰਿਹਾ, ਵੈਸੇ ਤਾਂ ਖੁਸ਼ੀ ਦੀ ਗੱਲ ਆ ਕਿ ਅਸੀਂ ਸੰਗਰੂਰਈਏ ਲੋਕਾਂ ਦੇ ਚਿਹਰੇ ਤੇ ਮੁਸਕਾਨ ਤਾਂ ਲਿਆਰਹੇ ਹਾਂ,ਪਰ ਬੁਰਾ ਉਦੋਂ ਲੱਗਦਾ, ਜਦੋਂ ਬਜ਼ੁਰਗਾਂ, ਔਰਤਾਂ ਨੂੰ ਮਜਾਕਬਣਾਇਆ ਜਾਂਦਾ..ਕਿਤੇ ਕੋਈ ਪੁੱਠੀ ਸਿੱਧੀ ਹਰਕਤ ਕਰਦਾ ਹੁੰਦਾ, ਉਦੋਂ ਹੀ ਲਿਖਕੇ ਪਾ ਦੇਣਗੇ, ਸਾਡਾ ਨੀ ਕਸੂਰ ਸਾਡਾ ਸ਼ਹਿਰ ਸੰਗਰੂਰ. ਅੱਜ ਉਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੌਣ ਨੇ ਸੰਗਰੂਰਈਏ, ਕਿਹੜੀ ਆ ਸੰਗਰੂਰ ਦੀ ਧਰਤੀ....
ਇਹ ਉਹ ਪਵਿੱਤਰ ਧਰਤੀ ਆ ਜਿੱਥੇ, ਸਾਹਿਬ ਸਿਰੀ ਗੁਰੂਗੋਬਿੰਦ ਸਿੰਘ ਜੀ, ਸਾਹਿਬ ਸਿਰੀ ਗੁਰੂ ਹਰਗੋਬਿੰਦ ਸਾਹਿਬਜੀ, ਸਾਹਿਬ ਸਿਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ.
ਜਿਸ ਦੀ ਕੁੱਖੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਾ ਸ਼ੇਰ ਪੈਦਾ ਹੋਇਆ, ਉਹ ਸੀ ਸੰਗਰੂਰ ਦੀ ਧੀ ਮਾਤਾ ਰਾਜ ਕੌਰ
ਜਿਹਨੇਂ ਲੰਡਨ ਜਾਕੇ ਹਿਲਾਤਾ ਸੀ ਉਹ ਮੇਰਾ ਵੀਰ ਵੀ ਸੰਗਰੂਰ ਦੇ ਸ਼ਹਿਰ ਸੁਨਾਮ ਤੋਂ ਸ਼ਹੀਦ ਸਰਦਾਰ ਊਧਮ ਸਿੰਘ ਸੀ
ਜਿਹਨਾਂ ਲੋਕਾਂ ਤੋਂ ਆਪਾਂ ਸੂਗ ਮੰਨਦਾ ਆਂ, ਡਰਦੇਆਂ, ਪਿੰਗਲਿਆਂ ਤੋਂ, ਉਹਨਾਂ ਦੀ ਜੋ ਸੇਵਾ ਕਰਦੇ ਨੇ ਭਗਤ ਪੂਰਨ ਸਿੰਘ ਜੀ ਤੋਂ ਬਾਅਦ ਪਿੰਗਲਵਾੜੇ ਦੀ, ਬੀਬੀ ਇੰਦਰਜੀਤ ਕੌਰ ,ਉਹ ਵੀ ਸੰਗਰੂਰ ਦੇ ਆ.
ਸਹੀਦ ਸੇਵਾ ਸਿੰਘ ਠੀਕਰੀਵਾਲ ਦੇਸ ਭਗਤ ਠੀਕਰੀਵਾਲ ਦੇ ਸਨ ਜੋ ਸੰਗਰੂਰ ਜਿਲੇ ਦੇ ਹੀ ਸਨ..
ਜਿਸ ਧਰਤੀ ਨੇ ਕਈ ਕਲਾਕਾਰਾਂ, ਲੀਡਰਾਂ ਨੂੰ ਜਨਮ ਦਿੱਤਾ ਉਹ ਆ ਸੰਗਰੂਰ ਦੀ ਧਰਤੀ. ਜੇਨਹੀ ਯਕੀਨ ਤਾਂ ਦੇਖਲੋ ਭਗਵੰਤ ਮਾਨ ਕੱਲਾ ਹੀ ਲੋਕ ਸਭਾਚ ਝੰਡੇ ਗੱਡੀ ਜਾਦਾਂ..
ਜਿਹਨਾਂ ਦਾ ਜਿਕਰ ਉੱਪਰ ਮੈਂ ਕੀਤਾ ਇਹ ਸੀਸੰਗਰੂਰਈਏ...ਅਜੇ ਤਾਂ ਜੀ ਹੋਰ ਵੀ ਬਹੁਤ ਨੇ ਗੱਲਾਂ, ਮੇਰੇ ਖਿਆਲ ਚ ਹੁਣ ਲੱਗ ਹੀ ਗਿਆ ਹੋਣਾ ਪਤਾ, ਕਿ ਕੌਣ ਨੇ ਸੰਗਰੂਰੀਏ ਮੈਨੂੰ ਤਾਂ ਬਹੁਤ ਮਾਣ ਆ ਕਿ ਮੈਂ ਸੰਗਰੂਰ ਤੋਂ ਹਾਂ ਮੈ..
ਸੋਚ ਸਮਝ ਕੇ ਕੁਮੈਂਟ ਕਰਿਆ ਕਰੋ, ਸੰਗਰੂਰ ਵਾਲਿਆਂ ਤੇ, ਕਿਉਂਕਿ ਸੰਗਰੂਰੀਏ ਅੜਬ ਵ ਬਹੁਤ ਨੇ ਪਤਾ ਜੀ ਕਿਉਂ ?
ਕਿਉਂਕਿ
ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ

Map of Sangrur - ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ