Rasokhana Mazara Raja Sahib ਮਜਾਰਾ ਨੌ ਅਬਾਦ

Mazara Nau abad, Banga, 144511
Rasokhana Mazara Raja Sahib  ਮਜਾਰਾ ਨੌ ਅਬਾਦ Rasokhana Mazara Raja Sahib ਮਜਾਰਾ ਨੌ ਅਬਾਦ is one of the popular Sikh Temple located in Mazara Nau abad ,Banga listed under Organization in Banga ,

Contact Details & Working Hours

More about Rasokhana Mazara Raja Sahib ਮਜਾਰਾ ਨੌ ਅਬਾਦ

ਰਾਜਾ ਸਾਹਿਬ ਜੀ ਦਾ ਪਿੰਡ ਮੰਨਣਹਾਣਾ (ਹੁਸ਼ਿਆਰਪੁਰ) ਹੈ । ਰਾਜਾ ਸਾਹਿਬ ਜੀ ਦਾ ਜਨਮ ਨਾਨਕੇ ਪਿੰਡ ਬੱਲੋਵਾਲ ਵਿਖੇ ਹੋਇਆ । ਰਾਜਾ ਸਾਹਿਬ ਜੀ ਦੇ ਪਿਤਾ ਦਾ ਨਾਮ ਸ੍ਰੀ ਮੰਗਲ ਦਾਸ ਜੀ ਅਤੇ ਮਾਤਾ ਦਾ ਨਾਮ ਸ੍ਰੀਮਤੀ ਸਾਹਿਬ ਦੇਵੀ ਜੀ ਹੈ । ਆਪ ਜੀ ਦਾ ਨਾਮ ਭਗਵਾਨ ਦਾਸ ਸੀ।
ਰਾਜਾ ਸਾਹਿਬ ਛੋਟੀ ਉਮਰ ਵਿੱਚ ਹੀ ਸੰਤਾਂ,ਸਾਧੂਆਂ ਦੀ ਸੰਗਤ ਕਰਿਆ ਕਰਦੇ ਸਨ।ਆਪਣੇ ਪਿਤਾ ਸ੍ਰੀ ਮੰਗਲ ਦਾਸ ਜੀ ਨਾਲ ਸੰਤਾਂ ਮਹਾਪੁਰਖਾਂ ਦੀ ਸੰਗਤ ਕਰਦੇ ਹੁੰਦੇ ਸਨ। ਆਪ ਜੀ ਦੇ ਪਿਤਾ ਜੀ ਪੂਰਨ ਸੰਤ ਸੁਭਾਅ ਦੇ ਸਤਸੰਗੀ ਹੁੰਦੇ ਸਨ। ਸੰਤਾਂ ਦਾ ਉਦੇਸ਼ ਹੁੰਦਾ ਹੈ ਆਪ ਨਾਮ ਜਪਣਾ 'ਤੇ ਹੋਰਨਾਂ ਨੂੰ ਨਾਮ ਜਪਾਉਣਾ। ਉਸੇ ਤਰਾਂ ਭਗਵਾਨ ਦਾਸ ਜੀ ਵੀ ਨਾਮ ਜਪਣ ਲੱਗ ਪਏ।
ਭਗਤੀ ਤੇ ਸ਼ਕਤੀ ਨਾਲ ਨਾਲ ਚਲਦੇ ਹਨ।ਜਿਓਂ ਜਿਓਂ ਰਾਜਾ ਸਾਹਿਬ ਦੀ ਭਗਤੀ ਵਧ ਗਈ,ਸ਼ਕਤੀ ਵੀ ਵਧ ਗਈ। ਤੇ ਸ਼ਕਤੀ ਦੇ ਨਾਲ ਆਪ ਫਿਰ ਕਈ ਤਰਾਂ ਦੇ ਕੌਤਕ ਤੇ ਲੀਲਾ ਕਰਨ ਲੱਗੇ। ਸ਼ਕਤੀ ਦੇ ਨਾਲ ਹੀ ਇੱਕੋ ਸਮੇਂ ਤੇ ਵੱਖ ਵੱਖ ਬੰਦਿਆਂ ਨਾਲ ਵੱਖੋ ਵੱਖਰੀਆਂ ਥਾਵਾਂ ਤੇ ਬਚਨ ਕਰਦੇ 'ਤੇ ਉਪਦੇਸ਼ ਦੇਂਦੇ ਦੇਖੇ ਗਏ।ਬਚਪਨ ਵਿੱਚ ਹੀ ਸਾਧ ਮਤੇ ਸਾਧੂ ਬਣ ਗਏ। ਆਪ ਚਿੱਟਾ ਚਾਦਰਾ ਪਹਿਣ ਕੇ ਰੱਖਦੇ ਸਨ। ਜਿਹੜਾ ਬਚਨ ਕਰਨਾ ਓਹ ਪੂਰਾ ਹੋ ਜਾਂਦਾ ਸੀ। ਇਹ ਬਚਨ ਬਾਲ ਅਵਸਥਾ ਵਿੱਚ ਪਿੰਡ ਮੰਨਣਹਾਣੇ ਵਾਲਿਆਂ ਨਾਲ ਕੀਤਾ। ਮੰਨਣਹਾਣੇ ਦੇ ਬੰਦਿਆਂ ਨੂੰ ਜ਼ਮੀਨ ਖਰੀਦ ਲੈਣ ਵਾਸਤੇ ਕਿਹਾ। ਇਹ ਜ਼ਮੀਨ ਪਿੰਡ ਕੋਟ ਫਤੂਹੀ ਦੀ ਸੀ, ਜਿਸ ਦੀ ਜੂਹ ਮੰਨਣਹਾਣੇ ਨਾਲ ਲੱਗਦੀ ਸੀ। ਫਿਰ ਸਮਾਂ ਆ ਗਿਆ। ਮੰਨਣਹਾਣੇ ਦੇ ਲੋਕਾਂ ਨੇ ਕੋਟ ਫਤੂਹੀ ਦੀ ਜ਼ਮੀਨ ਖਰੀਦ ਲਈ ਤੇ ਕੀਤਾ ਬਚਨ ਪੂਰਾ ਹੋ ਗਿਆ। ਪਿੰਡ ਮੰਨਣਹਾਣੇ ਵਿੱਚ ਜਿਥੇ ਰਾਜਾ ਸਾਹਿਬ ਦਾ ਘਰ ਹੁੰਦਾ ਸੀ,ਉਥੇ ਸੰਗਤਾਂ ਨੇ ਬਹੁਤ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਾਇਆ ਹੈ।ਸੇਵਾ ਚਲਦੀ ਰਹਿੰਦੀ ਹੈ। ਮੇਲੇ ਮਸਾਦੇ ਲਗਦੇ ਰਹਿੰਦੇ ਹਨ ਅਤੇ ਲੰਗਰ ਚਲਦਾ ਰਹਿੰਦਾ ਹੈ।
(((((((ਪਿਛੋਕੜ)))))))
ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਗੱਦੀ ਬਗਦਾਦ ਸ਼ਹਿਰ ਤੋਂ ਤੁਰਦੀ ਹੈ। ਜਦੋਂ ਸਤਿਗੁਰੂ ਨਾਨਕ ਦੇਵ ਜੀ ਬਗਦਾਦ ਸ਼ਹਿਰ ਗਏ ਤਾਂ ਉਥੇ ਪੀਰ ਬਹਾਉਦੀਨ ਜੀ ਦੇ ਨਾਲ ਬਚਨ ਬਲਾਸ ਹੋਏ। ਪੀਰ ਬਹਾਉਦੀਨ ਜੀ ਤੇ ਗੁਰੂ ਸਾਹਿਬ ਨੇ ਮਿਹਰ ਕੀਤੀ ਤੇ ਪੀਰ ਜੀ ਗੁਰੂ ਸਾਹਿਬ ਦੇ ਸੇਵਕ ਬਣ ਗਏ। ਗੁਰੂ ਸਾਹਿਬ ਨੇ ਪੂਰਨ ਪੁਰਖ ਬਣਾ ਦਿੱਤਾ। ਬਗਦਾਦ ਸ਼ਹਿਰ ਵਿੱਚ ਗੁਰੂ ਸਾਹਿਬ ਦੀ ਯਾਦ ਵਿੱਚ ਉਹਨਾਂ ਗੁਰਦੁਆਰਾ ਬਣਵਾਇਆ। ਇਹ ਗੱਦੀ ਹੁਣ ਤੱਕ ਚੱਲੀ ਆ ਰਹੀ ਹੈ ਪੀਰ ਬਹਾਉਦੀਨ ਜੀ ਨੇ ਮੁਲਤਾਨ ਦੇ ''ਪੀਰ ਸ਼ਾਹ ਈਮਾਨ ਸਾਹਿਬ'' ਨੂੰ ਨਾਮ ਦਿੱਤਾ, ਅੱਗੇ ਗੱਦੀ ਨਸ਼ੀਨ ਹੋਏ ''ਪੀਰ ਸਾਬਰ ਸਾਹਿਬ'', ਇਹਨਾਂ ਦੀ ਗੱਦੀ 'ਤੇ ''ਬਾਬਾ ਸਦੀਕ ਸ਼ਾਹ ਝੰਡੀ ਵਾਲੇ'' ਗੱਦੀ ਨਸ਼ੀਨ ਹੋਏ। ਜੋ ਕੀ ਪਿੰਡ ''ਕਡਿਆਣੇ'' ਦੇ ਸਨ। ਜਿਥੇ ਆਪ ਸਤਲੁਜ ਦਰਿਆ ਦੇ ਕੰਡੇ 'ਤੇ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸਨ। ਕਈ ਵਾਰੀ ਦਰਿਆ ਨੂੰ ਆਪਣੇ ਪਾਸ ਸੱਦ ਲੈਂਦੇ ਸਨ ਕਿ ਦੂਰ ਨਾ ਜਾਣਾ ਪਵੇ। ਦਰਿਆ ਦੇ ਕੰਡੇ ਬੈਠ ਕੇ ਨਾਮ ਜੱਪਦੇ ਰਹਿੰਦੇ ਸਨ ਤੇ ਨਾਮ ਜੱਪਣ ਵਾਲੀ ਥਾਂ ਤੋਂ ਦਰਿਆ ਪਿਛੇ ਹੀ ਰਹਿੰਦਾ ਸੀ, ਕਦੀ ਪਿੰਡ ਦਾ ਨੁਕਸਾਨ ਨਹੀਂ ਸੀ ਕਰਦਾ। ਬਾਬਾ ਝੰਡੀ ਵਾਲੇ ਦੀ ਸੇਵਾ ''ਲਾਲਾ ਹਮੀਰ ਚੰਦ ਖੱਤਰੀ'' ਨੇ ਕੀਤੀ ਤੇ ਨਾਮ ਮਿਲ ਗਿਆ। ਕਦੀ ਬਾਬਾ ਝੰਡੀ ਵਾਲੇ ਦੀ ਸੇਵਾ 'ਚ ਲੱਗੇ ਰਹਿਣਾ 'ਤੇ ਕਦੀ ਰਮਤੇ ਹੋ ਜਾਣਾ। ਲਾਲਾ ਜੀ ਫਿਰਦੇ-ਫਿਰਦੇ ਪਿੰਡ ''ਝਿੰਗੜਾਂ'' 'ਚ ਆ ਗਏ। ਅਤੇ ਮਿਸਤਰੀ ਬਾਬਾ ਜਵਾਹਰ ਸਿੰਘ ਸਾਹਿਬ ਦੇ ਕਾਰਖਾਨੇ ਵਿੱਚ ਪੁੱਜ ਗਏ। ਬਾਬਾ ਜਵਾਹਰ ਸਿੰਘ ਜੀ ਪਿੰਡ ਦੀ ਸੇਪ ਕਰਦੇ ਹੁੰਦੇ ਸੀ, ਗ੍ਰਹਿਸਥੀ ਸਨ ਅਤੇ ਬੜੀ ਨਾਮ ਬੰਦਗੀ ਵਾਲੇ ਸਨ। ਲਾਲਾ ਹਮੀਰ ਚੰਦ ਜੀ ਦੀ ਸੇਵਾ ਬਾਬਾ ਜਵਾਹਰ ਸਿੰਘ ਜੀ ਨੇ ਬੜੀ ਸ਼ਰਧਾ 'ਤੇ ਪਿਆਰ ਨਾਲ ਕੀਤੀ। ਬਾਬਾ ਜਵਾਹਰ ਸਿੰਘ ਦਾ ਗਿਆਨ, ਓਹਨਾਂ ਦੀ ਭਗਤੀ 'ਤੇ ਓਹਨਾਂ ਦੀ ਰੱਬ ਨਾਲ ਇਕ-ਸੁਰਤਾ ਵੇਖ ਕੇ ਲਾਲਾ ਹਮੀਰ ਚੰਦ ਸਾਹਿਬ ਨੇ ਬਾਬਾ ਜਵਾਹਰ ਸਿੰਘ ਸਾਹਿਬ ਨੂੰ ਨਾਮ ਦੀ ਬਖਸ਼ਿਸ਼ ਕੀਤੀ 'ਤੇ ਓਹ ਰੱਬ ਨਾਲ ਇੱਕ-ਮਿੱਕ ਹੋ ਗਏ। ਹੁਣ ਬਾਬਾ ਜਵਾਹਰ ਸਿੰਘ ਜੀ ਦਾ ਮੇਲ ਸਾਧੂਆਂ ਦੀ ਮੰਡਲੀ ਨਾਲ ਹੋਇਆ। ਜਿਥੇ ਕਿ ਭਗਵਾਨ ਦਾਸ ਓਹਨਾਂ ਸਾਧੂਆਂ ਤੋਂ ਵਿਦਿਆ ਪ੍ਰਾਪਤ ਕਰਦੇ ਸਨ। ਬਾਬਾ ਜਵਾਹਰ ਸਿੰਘ ਜੀ ਨੇ ਬਾਲਕ ਭਗਵਾਨ ਦਾਸ ਦਾ ਮਸਤੱਕ ਦੇਖਿਆ 'ਤੇ ਮੁੱਖੋਂ ਫਰਮਾਇਆ ਕਿ ''ਭਗਵਾਨ ਦਾਸ ਇੱਕ ਮਹਾਂਪੁਰਖ ਬਣਨ ਵਾਲੇ ਹਨ''।
ਪਰ ਸੰਤਾਂ ਦੇ ਡੇਰਿਆਂ ਵਿੱਚ ਇੱਕ ਹੁਕਮ ਵਿੱਚ ਬੱਝ ਕੇ ਰਹਿਣਾ ਪੈਂਦਾ ਹੈ। ਇਸ ਜਮਾਤ ਨੂੰ ਛੱਡ ਕੇ ਖੁੱਲੇ ਫਿਰੋ ਤੇ ਮੇਰੇ ਨਾਲ ਚਲੋ। ਅੱਗੋਂ ਭਗਵਾਨ ਦਾਸ ਜੀ ਨੇ ਕਿਹਾ ਕਿ ਡੇਰੇ ਦੇ ਮਹੰਤ ਨੂੰ ਪੁੱਛ ਕੇ ਆਗਿਆ ਲੈ ਕੇ ਮੈਨੂੰ ਆਪਣੇ ਨਾਲ ਲਿਜਾ ਸਕਦੇ ਹੋ। ਬਾਬਾ ਜਵਾਹਰ ਸਿੰਘ ਜੀ ਨੇ ਡੇਰੇ ਦੇ ਮਾਲਕ ਨੂੰ ਪੁਛਿਆ ਕਿ ਇਸ ਬਾਲਕ ਨੂੰ ਅਸੀਂ ਨਾਲ ਲੈ ਜਾਣਾ ਚਾਹੁੰਦੇ ਹਾਂ, ਜੇ ਆਗਿਆ ਹੋਵੇ। 'ਤੇ ਸੰਤਾਂ ਦੇ ਡੇਰੇਦਾਰ ਨੇ ਆਗਿਆ ਦੇ ਦਿੱਤੀ 'ਤੇ ਬਾਬਾ ਜਵਾਹਰ ਸਿੰਘ ਜੀ ਬਾਲਕ ਭਗਵਾਨ ਦਾਸ ਨੂੰ ਆਪਣੇ ਨਾਲ ਲੈ ਗਏ।
ਕੁਝ ਸਮਾਂ ਪਾ ਕੇ ਬਾਬਾ ਜਵਾਹਰ ਸਿੰਘ ਜੀ ਕਹਿਣ ਲੱਗੇ ਕਿ ਤੁਹਾਡੀ ਕਮਾਈ ਤਾਂ ਪਿਛਲੇ ਜਨਮ ਦੀ ਜਮਾਂ ਪਈ ਹੈ। ਤੁਸੀਂ ਰੱਬ ਦਾ ਨਾਮ ਲਵੋ। ਬਾਲਕ ਭਗਵਾਨ ਦਾਸ ਜੀ ਆਖਣ ਲੱਗੇ ਕਿ ਤੁਸੀਂ ਹੀ ਨਾਮ ਬਖਸ਼ੋ। ਮੈਂ ਹੁਣ ਹੋਰ ਨੂੰ ਨਹੀਂ ਟੋਲਣਾ। ਤੁਸੀਂ (ਜੋ ਮੇਰੇ ਪਿਛਲੇ ਜਨਮ ਬਾਰੇ ਜਾਂਦੇ ਹੋ ) ਤੁਸੀਂ ਹੀ ਨਾਮ ਬਖਸ਼ੋ। 'ਤੇ ਓਹਨਾਂ ਨੂੰ ਨਾਮ ਦੀ ਬਖਸ਼ਿਸ਼ ਕਰ ਦਿੱਤੀ ਅਤੇ ਬਾਲਕ ਭਗਵਾਨ ਦਾਸ ਜੀ ਨੂੰ ਆਪਣੇ ਪਾਸ ਰਖਿਆ। ਕੁਝ ਸਮਾਂ ਪਾ ਕੇ ਪਿੰਡ ਦੇ ਵਿੱਚ ਮਨ ਦੀਆਂ ਗੱਲਾਂ ਕਰਨ ਲੱਗੇ 'ਤੇ ਜ਼ਾਹਰ ਹੋ ਗਏ। ਜਿਹੜਾ ਬਚਨ ਕਰਦੇ ਸਨ ਓਹ ਪੂਰਾ ਹੋ ਜਾਂਦਾ ਸੀ 'ਤੇ ਫਿਰ ਆਲੇ ਦੁਆਲੇ ਦੀਆਂ ਸੰਗਤਾਂ, ਪ੍ਰੇਮੀ-ਜਨ ਰਾਜਾ ਸਾਹਿਬ ਵੱਲ ਭੱਜੇ ਆਓਣ ਲਗ ਪਏ।ਦੂਰ-ਨੇੜ੍ਹੇ ਦੀਆਂ ਜਿੰਨਾਂ ਸੰਗਤਾਂ ਨੇ ਵਧੇਰੇ ਪ੍ਰੇਮ ਕੀਤਾ, ਉਥ੍ਹੇ ਆਓਣ-ਜਾਣ ਲੱਗੇ। ਮਜਾਰੇ ਪਿੰਡ ਵਿੱਚ ਆ ਕੇ ਕਦੇ ਦਸ ਦਿਨ ਰਹ ਜਾਂਦੇ, ਕਦੇ ਪੰਦਰਾਂ ਦਿਨ। ਜਿਥੇ ਆ ਕੇ ਸੰਗਤਾਂ ਦੇ ਜੀਵਨ ਨੂੰ ਸਫਲ ਕਰਦੇ ਸਨ । ਉਸ ਸਮੇਂ ਆਪ ਬਹੁਤ ਦਾਨੇ ਹਾਲਤਾਂ ਵਿੱਚ ਸਨ। ਜਿਥੇ ਵੀ ਜਾਂਦੇ ਸਨ ਭੀੜ ਲਗ ਜਾਂਦੀ ਸੀ ,'ਤੇ ਸੰਗਤ ਵਿੱਚ ਬੈਠ ਕੇ ਮਿਠੇ-ਮਿਠੇ ਬਚਨ ਕਰਦੇ ਹੁੰਦੇ ਸਨ। ਪਿੰਡ ਰਹ ਵੀ ਜਾਂਦੇ ਹੁੰਦੇ ਸਨ। ਉਥੋਂ ਦੀਆਂ ਸੰਗਤਾਂ ਬੜੇ ਪਿਆਰ ਨਾਲ ਲੈ ਜਾਂਦੀਆਂ ਸਨ। ਕੁਝ ਸਮੇਂ ਪਿਛੋਂ ਬਾਬਾ ਜਵਾਹਰ ਸਿੰਘ ਜੀ ਨੇ ਭਗਵਾਨ ਦਾਸ ਜੀ ਨੂੰ ਕਿਹਾ ਕਿ ,''ਸਵਰਗ ਵਿਖਾ'' ਤਾਂ ਭਗਵਾਨ ਦਾਸ ਜੀ ਨੇ ਕਿਹਾ ਕਿ,''ਏਹੋ ਹੀ ਸਚਖੰਡ ਹੈ'' ਤਾਂ ਬਾਬਾ ਜਵਾਹਰ ਸਿੰਘ ਜੀ ਨੇ ਭਗਵਾਨ ਦਾਸ ਜੀ ਨੂੰ ਪਟਿਆਲੇ ਭੇਜ ਦਿੱਤਾ। ਉਥੇ ਬਹੁਤ ਉਚ੍ਹੇ,ਸੁਚ੍ਹੇ,ਕਰਨੀ ਵਾਲੇ ਮਹਾਂਪੁਰਖ ਸਨ ''ਮਸਤ ਜੀ''।
ਦੁਨੀਆਂ ਮਸਤ ,ਮਸਤ ਕਹਿ ਕੇ ਯਾਦ ਕਰਦੀ ਸੀ। ਸਮਾਂ ਰਾਤ ਦਾ ਸੀ। ਮਸਤ ਜੀ ਦੇ ਬੂਹੇ ਅੱਗੇ ਸੇਵਾਦਾਰ ਸੇਵਾ ਵਜੋਂ ਪਹਿਰਾ ਦੇ ਰਹੇ ਸਨ। ਭਗਵਾਨ ਦਾਸ ਜੀ ਜਦੋਂ ਬੂਹੇ ਅੱਗੇ ਗਏ ਤਾਂ ਸੇਵਾਦਾਰ ਨੇ ਕਿਹਾ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ। ਭਗਵਾਨ ਦਾਸ ਜੀ ਕਹਿਣ ਲੱਗੇ ਕਿ ਮਸਤਾਂ ਨੂੰ ਪੁੱਛ ਲਓ ਜੇ ਹੁਕਮ ਦੇਣਗੇ ਤਾਂ ਮੈਂ ਅੱਗੇ ਲੰਘ ਆਵਾਂਗਾ। ਜਿਸ ਤਰਾਂ ਓਹ ਹੁਕਮ ਕਰਨਗੇ ਮੈਂ ਉਵੇਂ ਹੀ ਕਰਾਂਗਾ। ਸੇਵਾਦਾਰ ਪੁਛਣ ਗਿਆ। ਮਸਤ ਜੀ ਜਾਨੀ-ਜਾਣ ਸਨ 'ਤੇ ਸੇਵਾਦਾਰ ਨੂੰ ਹੁਕਮ ਦਿੱਤਾ ਕਿ ਪ੍ਰੇਮੀ ਨੂੰ ਅੱਗੇ ਲੈ ਆਓ,ਪ੍ਰੇਮ ਨਾਲ। ਕੁਝ ਦਿਨ ਰਾਜਾ ਸਾਹਿਬ ਬਾਬਾ ਮਸਤ ਜੀ ਦੀ ਸੇਵਾ ਵਿੱਚ ਹਾਜ਼ਰ ਰਹੇ। ਪਾਟਿਆਲੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਇੱਕ ਮਹਾਂਪੁਰਖ (ਦੁਆਬੇ ਦਾ) ਮਸਤਾਂ ਕੋਲ ਆਇਆ ਹੈ, ਸੰਗਤਾਂ ਦਰਸ਼ਨਾਂ ਵਾਸਤੇ ਹੁਮ-ਹੁਮਾਂ ਕੇ ਆਓਣ ਲਗੀਆਂ ਏਥੋਂ ਤੱਕ ਕਿ ਪਟਿਆਲੇ ਵਾਲਾ ਰਾਜਾ ਵੀ ਆਪਣੇ ਪਰਿਵਾਰ ਸਮੇਤ ਮਾਇਆ ਦੀਆਂ ਥੈਲੀਆਂ ਲੈ ਕੇ ਦਰਸ਼ਨਾਂ ਵਾਸਤੇ ਆਇਆ। ਤਾਂ ਮਹਾਂਪੁਰਖਾਂ ਨੇ ਮਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ''ਭਾਈ ਮਾਇਆ ਤੇ ਗ੍ਰਹਿਸਥੀਆਂ ਵਾਸਤੇ ਹੁੰਦੀ ਹੈ, ਸਾਡੇ ਸਾਧੂ ਲੋਕਾਂ ਦੇ ਮਾਇਆ ਕਿਸ ਕੰਮ''?
ਫਿਰ ਕੁਝ ਸਮੇਂ ਬਾਅਦ ਐਸੇ ਰੰਗ ਵਿੱਚ ਰੰਗੇ ਗਏ ਕਿ ਮਸਤਾਂ ਵਾਂਗ ਮਸਤ ਹੀ ਹੋ ਗਏ 'ਤੇ ਮਸਤੀ ਦੀ ਹਾਲਤ ਵਿੱਚ ਪਿੰਡ ਝਿੰਗੜਾਂ ਵਿੱਚ ਆ ਗਏ। ਕੁਝ ਦਿਨ ਪਿਛੋਂ ਝਿੰਗੜਾਂ ਦੀ ਢਾਬ 'ਤੇ ਬਹਿਕੇ ਪਾਣੀ ਦੇ ਕਿਨਾਰੇ ਇਕਾਂਤ ਵਿੱਚ ਗ੍ਰੰਥ ਲਿਖਦੇ ਰਹੇ। ਓਹ ਗ੍ਰੰਥ ਹੁਣ ਤੱਕ ਕਾਇਮ ਹੈ, ਮੌਜੂਦ ਹੈ। ਓਹ ਗ੍ਰੰਥ ਪਿੰਡ ਝਿੰਗੜਾਂ ਤੋਂ ਮਿਲ ਸਕਦਾ ਸੀ। ਪਰ ਹੁਣ ਓਹ ਗ੍ਰੰਥ ''ਭਗਵਾਨ-ਬਿਲਾਸ'' ਲੋਕਾਂ ਨੂੰ ਤਾਰਨ ਵਾਸਤੇ ਕੁਰਾਹੀਆਂ ਨੂੰ ਰਾਹੇ ਪਾਓਣ ਵਾਸਤੇ ਛਪ ਗਿਆ ਹੈ। ਲੋਕ ਬੜੇ ਉਤਸ਼ਾਹ 'ਤੇ ਸ਼ਰਧਾ ਨਾਲ ਪਾਠ ਕਰਦੇ ਹਨ। ਉਸ ਗ੍ਰੰਥ ਵਿੱਚ ਪ੍ਰਮਾਤਮਾ ਦੀ ਉਸਤਤੱ 'ਤੇ ਰੱਬ ਨੂੰ ਮਿਲਣ ਦਾ ਸਾਰਾ ਹਵਾਲਾ ਦਿੱਤਾ ਹੈ। ਜਿਸ ਤਰਾਂ ਰੱਬ ਦੇ ਨਾਲ ਬਚਨ ਹੋਏ, ਆਪਣੇ ਗ੍ਰੰਥ ਦੀ ਕਿਰਪਾ ਨਾਲ ਕਿਵੇਂ ਪ੍ਰਭੂ ਦਾ ਮਿਲਾਪ ਹੋਇਆ ਸਭ ਕੁਝ ਲਿਖ ਦਿੱਤਾ ਹੈ। ਸਚਖੰਡ ਦਾ ਰਾਹ ਜੋ ਓਹਨਾਂ ਵੇਖਿਆ, ਰੱਬ ਨਾਲ ਜੋ ਗੱਲਾਂ ਓਹਨਾਂ ਕੀਤੀਆਂ, ਓਹ ਸਭ ਉਸ ਗ੍ਰੰਥ ਵਿੱਚ ਦਰਜ ਹੈ। ਰਾਜਾ ਸਾਹਿਬ ਮਿੰਟਾਂ-ਸਕਿੰਟਾਂ ਵਿੱਚ ਦਰਗਾਹ ਵਿੱਚ ਚਲੇ ਜਾਂਦੇ ਸਨ 'ਤੇ ਅੱਖ ਦੇ ਫ਼ੋਰ ਵਿੱਚ ਵਾਪਸ ਆ ਜਾਂਦੇ ਸਨ। ਜਿਹੜੇ ਲੋੜ੍ਹਵੰਦ ਪ੍ਰੇਮੀ ਆਓਂਦੇ ਸਨ, ਓਹਨਾਂ ਜੀਵਾਂ ਦਾ ਹਾਲ ਸੱਚੀ ਦਰਗਾਹ ਵਿੱਚ ਜਾ ਕੇ ਲੈਂਦੇ ਸਨ 'ਤੇ ਇੱਕ-ਦੋ ਮਿੰਟਾਂ ਵਿੱਚ ਜੀਵ ਨੂੰ ਦੱਸ ਦੇਂਦੇ ਸਨ 'ਤੇ ਉਸ ਦਾ ਉਪਦੇਸ਼ ਸਾਧ-ਸੰਗਤ ਨੁਨ੍ਕਾਰਦੇ ਸਨ। ਭਈ,ਸਾਰੇ ਪਾਸੇ ਰਾਜਾ ਹੀ ਰਾਜਾ ਹੈ ,ਰਾਜਾ ਹੀ ਰਾਜਾ ਹੈ। ਰਾਜਾ ਹੀ ਰਾਜਾ ਕਹਿੰਦੇ ਜਾਓ। ਇਸ ਕਰਕੇ ਓਹਨਾਂ ਦਾ ਨਾਂ ਰਾਜਾ ਸਾਹਿਬ ਪੈ ਗਿਆ ।
ਫਿਰ ਸਾਰੇ ਰਾਜਾ ਹੀ ਰਾਜਾ ਕਹਿਣ ਲੱਗੇ। ਰਾਜਾ ਰਾਜਿਆਂ ਦਾ ਰਾਜਾ 'ਤੇ ਕਿਸੇ ਸਮੇਂ ਸੰਗਤ ਨੂੰ ਕਹਿੰਦੇ ਸਨ ਕੀ ਨਾਭ ਕੰਵਲ ਰਾਜਾ ਸਾਹਿਬ ਕਹੋ 'ਤੇ ਜਪੋ ਰਾਜਾ ਹੀ ਰਾਜਾ , ਰਾਜਾ ਮਹਾਰਾਜ ਜਪੋ। ਆਸ-ਪਾਸ ਆਉਣ ਵਾਲੀਆਂ ਸੰਗਤਾਂ ਵਿੱਚ ਤਿੰਨ ਸੇਵਕ ਅਜਿਹੇ ਸਨ ਜੋ ਸਿਰਫ ਨਾਮ ਹੀ ਮੰਗਦੇ ਸਨ। ਇੱਕ ਸੇਵਕ ''ਬੰਗਿਆਂ'' ਦਾ ਸੀ ਦੂਜਾ ''ਮਜਾਰੇ'' ਪਿੰਡ ਦਾ ਆਦ-ਧਰਮੀ ਸਾਹਿਬ ਦਿਆਲ ਤੇ ਤੀਜੇ ਸਨ ''ਮਜਾਰੇ'' ਦੇ ਸਵਰਗੀ ਮੂਲਾ ਸਿੰਘ ਜੀ। ਰਾਜਾ ਸਾਹਿਬ ਇਹਨਾ ਤਿੰਨਾਂ ਨੂੰ ਕਿਹਾ ਕਰਦੇ ਸਨ ''ਜਦੋਂ ਵਕ਼ਤ ਆਵੇਗਾ ਤਾਂ ਸੱਦ ਲਵਾਂਗਾ। ਹੁਣ ਵੇਲਾ ਆ ਗਿਆ ਨਾਮ ਦੇਣ ਦਾ। ਇਕ ਸੇਵਾਦਾਰ ਨੂੰ ਕਿਹਾ ਕੀ ਜਾ ਤਿੰਨਾਂ ਨੂੰ ਸੱਦ ਲਿਆ। ਅੱਜ ਸਮਾਂ ਹੈ, ਫਿਰ ਨਹੀਂ ਆਓਣਾ। ਬੰਗਿਆਂ ਵਾਲਾ ਬੰਦਾ 'ਤੇ ਮਜਾਰੇ ਵਾਲੇ ਸ੍ਰੀ ਮੂਲਾ ਸਿੰਘ ਜੀ ਘਰ ਨਹੀਂ ਸਨ, ਪਰ ਸਾਹਿਬ ਦਿਆਲ (ਆਦ-ਧਰਮੀ) ਘਰ ਸੀ। ਸੇਵਾਦਾਰ ਸਾਹਿਬ ਦਿਆਲ ਨੂੰ ਲੈ ਕੇ ਝਿੰਗੜਾਂ ਆ ਗਿਆ। ਰਾਜਾ ਸਾਹਿਬ ਜਾਣਦੇ ਸਨ ਕੀ ਏਹੋ ਬੰਦਾ ਹੈ ਜੋ ਨਾਮ ਦੀ ਕਮਾਈ ਕਰ ਸਕਦਾ ਹੈ 'ਤੇ ਜਦੋਂ ਰਾਜਾ ਸਾਹਿਬ ਨੇ ਨਾਮ ਦਿੱਤਾ ਤਾਂ ਓਹ ਨਾਮ ਦੇ ਰੰਗ ਵਿੱਚ ਹੀ ਰੰਗਿਆ ਗਿਆ 'ਤੇ ਰਾਜਾ ਸਾਹਿਬ ਕਹਿਣ ਲੱਗੇ, ਹੁਣ ਤੁਸੀਂ ਜ਼ਿਲਾ ਮੁਲਤਾਨ ਦੀਆਂ ਸੰਗਤਾਂ ਨੂੰ ਤਾਰਨਾ ਹੈ। ਆਪਣੀ ਜਾਤ ਨਹੀਂ ਲਕੋਣੀ 'ਤੇ ਦਸ ਦਈਂ ਕੀ ਝਿੰਗੜਾਂ ਤੋਂ ਸਿੱਧਾ ਮੁਲਤਾਨ ਆਇਆਂ ਹਾਂ, 'ਤੇ ਮੁਲਤਾਨ ਨੂੰ ਤੋਰ ਦਿੱਤਾ। ਮੁੜ੍ਹ ਕੇ ਇਸ ਨੂੰ ਘਰ ਨਹੀਂ ਆਓਣ ਦਿੱਤਾ।
ਬਾਬਾ ਜਵਾਹਰ ਸਿੰਘ ਜੀ ਇਕ ਦਿਨ ਝਿੰਗੜਾਂ ਤੋਂ ਇਸ਼ਨਾਨ ਕਰਕੇ ਚਲ ਪਏ। ਹੱਥ ਵਿੱਚ ਛੱਤਰੀ ਸੀ। ਚਲਦੇ-ਚਲਦੇ ''ਗੋਬਿੰਦਪੁਰ'' ਹੱਦ-ਜੂਹ ਦੇ ਅੰਦਰ ਜਾ ਕੇ ਰਾਹ ਦੇ ਨਾਲ ਖੰਦਕ ਦੇ ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਬੈਠ ਗਏ 'ਤੇ ਸਰੀਰ ਛੱਡ ਦਿੱਤਾ। ਗੋਬਿੰਦਪੁਰ ਦੇ ਲੋਕ ਉਹਨਾਂ ਨੂੰ ਜਾਣਦੇ ਸਨ। ਉਹਨਾਂ ਨੇ ਜਾ ਕੇ ਝਿੰਗੜਾਂ ਪਤਾ ਦਿੱਤਾ ਕੀ ਬਾਬਾ ਜੀ ਸਰੀਰ ਛੱਡ ਗਏ ਹਨ। ਝਿੰਗੜਾਂ ਦੇ ਬੰਦੇ ਜਾ ਕੇ ਬਾਬਾ ਜੀ ਦਾ ਸਰੀਰ ਝਿੰਗੜਾਂ ਲੈ ਆਏ 'ਤੇ ਝਿੰਗੜਾਂ ਵਿੱਚ ਸੰਸਕਾਰ ਕਰ ਦਿੱਤਾ, ਫਿਰ ਉਸ ਥਾਂ 'ਤੇ ਗੁਰਦੁਆਰਾ ਬਣਾ ਦਿੱਤਾ। ਉਥੋਂ ਦੇ ਪ੍ਰੇਮੀਆਂ ਨੇ ਯਾਦਗਾਰ ਬਣਾ ਦਿੱਤੀ। ਗੋਬਿੰਦਪੁਰੀਆਂ ਨੇ ਉਸ ਜੂਹ ਵਿੱਚ ਹੀ ਗੁਰਦੁਆਰਾ ਸਾਹਿਬ ਉਸਾਰ ਦਿੱਤਾ। ਬਾਬਾ ਜਵਾਹਰ ਸਿੰਘ ਦੇ ਸਪੁੱਤਰ ਸ.ਬਤਨ ਸਿੰਘ ਜੀ ਸਨ। ਸ.ਬਤਨ ਸਿੰਘ ਦੇ ਘਰ ਲੜਕੀਆਂ ਦੀ ਹੀ ਔਲਾਦ ਸੀ। ਬਤਨ ਸਿੰਘ ਨੇ ਰਾਜਾ ਸਾਹਿਬ ਪਾਸ ਜਾ ਕੇ ਬੇਨਤੀ ਕੀਤੀ ਕਿ ਸਾਡੇ 'ਤੇ ਕਿਰਪਾ ਕਰੋ 'ਤੇ ਪੁੱਤਰ ਦੀ ਦਾਤ ਬਖਸ਼ੋ। ਰਾਜਾ ਸਾਹਿਬ ਨੇ ਫਰਮਾਇਆ ਕਿ ਤੁਹਾਡੇ ਘਰ ਪ੍ਰੀਤਮ ਆ ਰਿਹਾ ਹੈ 'ਤੇ ਫਿਰ ਲੜਕਾ ਪੈਦਾ ਹੋਇਆ। ਜਿਸ ਦਾ ਨਾਂ ਪ੍ਰੀਤਮ ਸਿੰਘ ਰਖਿਆ ਗਿਆ। ਜੋ ਰਾਜਾ ਸਾਹਿਬ ਤੋਂ ਬਾਅਦ ਗੱਦੀ 'ਤੇ ਬੈਠੇ 'ਤੇ ਆਈਆਂ ਸੰਗਤਾਂ ਦੀਆਂ ਦਿਲ ਦੀਆਂ ਗੱਲਾਂ ਬੁਝ ਕੇ ਦਸ ਦੇਂਦੇ ਸਨ।

Map of Rasokhana Mazara Raja Sahib ਮਜਾਰਾ ਨੌ ਅਬਾਦ