ਮਿੱਤਰਾਂ ਵਾਲੀ ਖਿਆਲੀ

KHIALI ਖਿਆਲੀ, Barnala, 148104
ਮਿੱਤਰਾਂ ਵਾਲੀ ਖਿਆਲੀ ਮਿੱਤਰਾਂ ਵਾਲੀ ਖਿਆਲੀ is one of the popular Home located in KHIALI ਖਿਆਲੀ ,Barnala listed under Landmark in Barnala , Residence in Barnala ,

Contact Details & Working Hours

More about ਮਿੱਤਰਾਂ ਵਾਲੀ ਖਿਆਲੀ

ਖਿਆਲੀ ਧਰਤੀ ਤੇ ਇੱਕ ਛੋਟਾ ਜਿਹਾ ਸਵਰਗ ਵਰਗਾ ਪਿੰਡ ਹੈ । ਜੋ ਬਰਨਾਲਾ - ਰਾਏਕੋਟ - ਲੁਧਿਆਣਾ ਰੋਡ ਤੇ ਪੈਦੇਂ ਕਸਬਾ ਮਹਿਲ ਕਲਾਂ ਦੇ ਚੜ੍ਹਦੇ ਪਾਸੇ ਘੁੱਗ੍ਹ ਵੱਸਦਾ ਪਿੰਡ ਹੈ । ਪਿੰਡ ਵਿੱਚ ਇੱਕ ਬਾਬਾ ਰਾਮ ਜੋਗੀਪੀਰ ਜੀ ਦਾ ਡੇਰਾ ਹੈ । । ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ । ਪਿੰਡ ਵਿੱਚ ਇੱਕ ਮੰਦਰ ਹੈ । ਪਿੰਡ ਵਿੱਚ ਇੱਕ ਮਾਤਾ ਸਤੀ ਦੀ ਜਗ੍ਹਾ ਹੈ । ਪਿੰਡ ਵਿੱਚ ਇੱਕ ਸਰਕਾਰੀ ਪ੍ਰਇਮਰੀ ਸਕੂਲ ਹੈ । ਪਿੰਡ ਵਿੱਚ ਇੱਕ ਸਰਕਾਰੀ ਮਿਡਲ ਸਕੂਲ ਹੈ । ਪਿੰਡ ਵਿੱਚ ਇੱਕ ਆਗਣਬਾੜੀ ਸੈਂਟਰ {ਛੋਟੇ ਬੱਚਿਆਂ ਦਾ ਸਕੂਲ} ਹੈ ।ਪਿੰਡ ਦੀ ਰੌਣਕ ਦਰਵਾਜ਼ਾ {ਸੱਥ} ਵਿੱਚ ਲੱਗਦੀ ਹੈ ਇੱਥੇ ਪਿੰਡ ਦੇ ਸਿਆਣੇ ਬਜ਼ੁਰਗ, ਨੌਜਵਾਨ,ਅਤੇ ਬੱਚੇ ਫੁਰਸਤ ਦੇ ਪਲ਼ਾਂ ਵਿੱਚ ਇੱਕਠੇ ਬੈਠ ਕੇ ਗੱਲਾਂ ਕਰਦੇ ਹਨ ਅਤੇ ਦੁਪਹਿਰ ਵੇਲੇ ਸੀਪ ਤਾਸ਼ ਦੀ ਬਾਜ਼ੀ ਲਾਉਦੇਂ ਹਨ । ਸਾਰਾ ਪਿੰਡ ਦਾ ਚਹਿਲ ਗੋਤ ਹੈ ਕੁਝ ਘਰ ਗਰੇਵਾਲ , ਦਿਉਲ ,ਧਾਲੀਵਾਲ ਹਨ । ਏਸ ਪਿੰਡ ਵਿੱਚ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ ਹਨ /

ਭਾਦੋਂ ਦੀ ਚੌਥ ਨੂੰ ਬਾਬਾ ਰਾਮ ਜੋਗੀਪੀਰ ਜੀ ਚਾਹਲ ਦੇ ਸਥਾਨਾਂ ਤੇ ਪਿੰਡ ਖਿਆਲੀ ਵਿੱਚ ਭਾਰੀ ਮੇਲਾ ਲੱਗਦਾ ਹੈ ਜਿਸ ਵਿੱਚ ਸੰਗਤਾਂ ਦੂ੍ਰੋ ਆਉਦੀਆਂ ਹਨ ਢਾਡੀ ਜੱਥੇ ਵਾਰਾਂ ਅਤੇ ਬਾਬਾ ਰਾਮ ਜੋਗੀਪੀਰ ਜੀ ਚਾਹਲ ਦਾ ਇਤਿਹਾਸ ਸੁਣਾ ਕੇ ਨਿਹਾਲ ਕਰਦੇ ਹਨ ।

Map of ਮਿੱਤਰਾਂ ਵਾਲੀ ਖਿਆਲੀ